ਲਾਗੂ ਹੋਣ ਦੀ ਮਿਤੀ: 4 ਜਨਵਰੀ 2021 (ਸੰਗ੍ਰਹਿ ਵਿੱਚ ਮੌਜੂਦ ਵਰਜ਼ਨ)
ਸਮੱਗਰੀਆਂ ਦਾ ਟੇਬਲ
ਜੇ ਤੁਸੀਂ ਯੂਰੋਪੀਅਨ ਖੇਤਰਵਿੱਚ ਰਹਿੰਦੇ ਹੋ ਤਾਂ WhatsApp Ireland Limited ਤੁਹਾਨੂੰ ਸੇਵਾ ਦੀਆਂ ਇਨ੍ਹਾਂ ਸ਼ਰਤਾਂ ਅਤੇ ਇਸ ਪਰਦੇਦਾਰੀ ਨੀਤੀ ਦੇ ਤਹਿਤ ਸੇਵਾਵਾਂ ਪ੍ਰਦਾਨ ਕਰਦੀ ਹੈ।
ਜੇ ਤੁਸੀਂ UK ਵਿੱਚ ਰਹਿੰਦੇ ਹੋ, ਤਾਂ WhatsApp LLC ਤੁਹਾਨੂੰ ਇਨ੍ਹਾਂ ਸੇਵਾ ਦੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਦੇ ਅਧੀਨ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ।
ਸਾਡੀਆਂ ਐਪਾਂ, ਸੇਵਾਵਾਂ, ਵਿਸ਼ੇਸ਼ਤਾਵਾਂ, ਸਾਫ਼ਟਵੇਅਰ ਜਾਂ ਵੈੱਬਸਾਈਟ ਦੁਆਰਾ ਸਾਡੀਆਂ ਸੇਵਾਵਾਂ (ਹੇਠਾਂ ਪਰਿਭਾਸ਼ਤ ਕੀਤੇ ਅਨੁਸਾਰ) ਪ੍ਰਦਾਨ ਕਰਨ ਲਈ, ਸਾਨੂੰ ਸਾਡੀਆਂ ਸੇਵਾ ਦੀਆਂ ਸ਼ਰਤਾਂ ("ਸ਼ਰਤਾਂ") ਸੰਬੰਧੀ ਤੁਹਾਡਾ ਇਕਰਾਰਨਾਮਾ ਪ੍ਰਾਪਤ ਕਰਨ ਦੀ ਜ਼ਰੂਰਤ ਹੈ।
WhatsApp LLC ("WhatsApp," "ਸਾਡੇ," ਜਾਂ "ਅਸੀਂ") ਤੁਹਾਨੂੰ ਹੇਠਾਂ ਦਿੱਤੀਆਂ ਸੇਵਾਵਾਂ ("ਸੇਵਾਵਾਂ") ਪ੍ਰਦਾਨ ਕਰਦਾ ਹੈ ਬਜਾਏ ਇਸ ਦੇ ਜੇ ਤੁਸੀਂ ਯੂਰੋਪੀਅਨ ਆਰਥਿਕ ਖੇਤਰ (ਜਿਸ ਵਿੱਚ ਯੂਰੋਪੀਅਨ ਯੂਨੀਅਨ ਸ਼ਾਮਲ ਹੈ) ਦੇ ਕਿਸੇ ਦੇਸ਼ ਜਾਂ ਖੇਤਰ ਅਤੇ ਕਿਸੇ ਹੋਰ ਸ਼ਾਮਲ ਦੇਸ਼ ਜਾਂ ਖੇਤਰ (ਸਮੂਹਕ ਤੌਰ 'ਤੇ "ਯੂਰੋਪੀਅਨ ਖੇਤਰ" ਵਜੋਂ ਜਾਣਿਆ ਜਾਂਦਾ ਹੈ) ਵਿੱਚ ਰਹਿੰਦੇ ਹੋ।
ਐਮਰਜੈਂਸੀ ਸੇਵਾਵਾਂ ਤੱਕ ਕੋਈ ਪਹੁੰਚ ਨਹੀਂ: ਸਾਡੀਆਂ ਸੇਵਾਵਾਂ ਅਤੇ ਤੁਹਾਡੇ ਮੋਬਾਈਲ ਫੋਨ ਅਤੇ ਫਿਕਸਡ-ਲਾਈਨ ਟੈਲੀਫੋਨ ਅਤੇ SMS ਸੇਵਾਵਾਂ ਵਿਚਕਾਰ ਮਹੱਤਵਪੂਰਨ ਅੰਤਰ ਹਨ। ਸਾਡੀਆਂ ਸੇਵਾਵਾਂ, ਪੁਲਿਸ, ਅੱਗ ਬੁਝਾਓ ਵਿਭਾਗ ਜਾਂ ਹਸਪਤਾਲਾਂ ਸਮੇਤ ਐਮਰਜੈਂਸੀ ਸੇਵਾਵਾਂ ਜਾਂ ਐਮਰਜੈਂਸੀ ਸੇਵਾਵਾਂ ਸੰਬੰਧੀ ਪ੍ਰਦਾਤਾਵਾਂ ਤੱਕ ਪਹੁੰਚ ਪ੍ਰਦਾਨ ਨਹੀਂ ਕਰਦੀਆਂ ਹਨ, ਜਾਂ ਨਹੀਂ ਤਾਂ ਜਨਤਕ ਸੁਰੱਖਿਆ ਜਵਾਬ ਦੇਣ ਵਾਲੇ ਕੇਂਦਰਾਂ ਦੇ ਨਾਲ ਜੁੜੀਆਂ ਹੋਈਆਂ ਹਨ। ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਸੰਬੰਧਿਤ ਐਮਰਜੈਂਸੀ ਸੇਵਾਵਾਂ ਪ੍ਰਦਾਤਾਵਾਂ ਨਾਲ ਮੋਬਾਈਲ ਫੋਨ, ਫਿਕਸਡ-ਲਾਈਨ ਟੈਲੀਫੋਨ, ਜਾਂ ਕਿਸੇ ਹੋਰ ਸੇਵਾ ਦੁਆਰਾ ਸੰਪਰਕ ਕਰ ਸਕੋ।
ਜੇ ਤੁਸੀਂ ਸੰਯੁਕਤ ਰਾਜਾਂ ਜਾਂ ਕੈਨੇਡਾ ਵਿੱਚ ਸਥਿਤ WHATSAPP ਵਰਤੋਂਕਾਰ ਹੋ, ਤਾਂ ਸਾਡੇ ਨਿਯਮਾਂ ਵਿੱਚ ਇੱਕ ਬੰਨ੍ਹਵਾਂ ਸਾਲਸੀ ਪ੍ਰਾਵਧਾਨ ਸ਼ਾਮਲ ਹੈ, ਜੋ ਇਹ ਦੱਸਦਾ ਹੈ ਕਿ ਇਸ ਤੋਂ ਇਲਾਵਾ ਜੇ ਤੁਸੀਂ ਇਹ ਛੱਡ ਦਿੰਦੇ ਹੋ ਅਤੇ ਕੁਝ ਖਾਸ ਕਿਸਮ ਦੇ ਵਿਵਾਦਾਂ ਤੋਂ ਇਲਾਵਾ, WHATSAPP ਅਤੇ ਤੁਸੀਂ ਬਾਈਡਿੰਗ ਵਿਅਕਤੀਗਤ ਸਾਲਸੀ ਦੇ ਰਾਹੀਂ ਸਾਰੇ ਵਿਵਾਦ (ਹੇਠਾਂ ਪਰਿਭਾਸ਼ਿਤ) ਸੁਲਝਾਉਣ ਲਈ ਰਜ਼ਾਮੰਦ ਹੋ, ਜਿਸ ਦਾ ਅਰਥ ਹੈ ਕਿ ਤੁਸੀਂ ਕਿਸੇ ਜੱਜ ਜਾਂ ਜਿਊਰੀ ਦੁਆਰਾ ਇਹਨਾਂ ਵਿਵਾਦਾਂ ਦਾ ਫੈਸਲਾ ਕੀਤੇ ਜਾਣ ਦਾ ਕੋਈ ਹੱਕ ਛੱਡਦੇ ਹੋ ਅਤੇ ਕਿ ਤੁਸੀਂ ਕਲਾਸ ਕਾਰਵਾਈਆਂ, ਕਲਾਸ ਆਰਬੀਟ੍ਰੇਸ਼ਨਾਂ ਜਾਂ ਪ੍ਰਤਿਨਿਧਿਕ ਕਾਰਵਾਈਆਂ ਵਿੱਚ ਭਾਗ ਲੈਣ ਦਾ ਤੁਹਾਡਾ ਹੱਕ ਛੱਡਦੇ ਹੋ। ਕਿਰਪਾ ਕਰਕੇ ਵਧੇਰੀ ਜਾਣਕਾਰੀ ਲਈ ਹੇਠਾਂ "ਸੰਯੁਕਤ ਰਾਜਾਂ ਜਾਂ ਕੈਨੇਡਾ ਦੇ ਵਰਤੋਂਕਾਰਾਂ ਲਈ ਵਿਸ਼ੇਸ਼ ਸਾਲਸੀ ਪ੍ਰਾਵਧਾਨ” ਭਾਗ ਪੜ੍ਹੋ।
ਰਜਿਸਟ੍ਰੇਸ਼ਨ। ਤੁਹਾਨੂੰ ਸਹੀ ਜਾਣਕਾਰੀ ਦੀ ਵਰਤੋਂ ਕਰਕੇ ਸਾਡੀਆਂ ਸੇਵਾਵਾਂ ਲਈ ਰਜਿਸਟਰ ਕਰਨਾ, ਆਪਣਾ ਮੌਜੂਦਾ ਮੋਬਾਈਲ ਫ਼ੋਨ ਨੰਬਰ ਪ੍ਰਦਾਨ ਕਰਨਾ, ਅਤੇ, ਜੇਕਰ ਤੁਸੀਂ ਇਸ ਨੂੰ ਬਦਲਦੇ ਹੋ, ਤਾਂ ਸਾਡੀ ਐਪ-ਵਿੱਚ ਨੰਬਰ ਬਦਲੋ ਵਿਸ਼ੇਸ਼ਤਾ ਦੀ ਵਰਤੋਂ ਕਰਕੇ ਆਪਣਾ ਮੋਬਾਈਲ ਫ਼ੋਨ ਨੰਬਰ ਅੱਪਡੇਟ ਕਰਨਾ ਚਾਹੀਦਾ ਹੈ। ਤੁਸੀਂ ਸਾਡੀਆਂ ਸੇਵਾਵਾਂ ਲਈ ਰਜਿਸਟਰ ਕਰਨ ਵਾਸਤੇ ਕੋਡ ਸੰਬੰਧਿਤ ਟੈਕਸਟ ਸੁਨੇਹੇ ਅਤੇ ਫ਼ੋਨ ਕਾਲਾਂ (ਸਾਡੇ ਦੁਆਰਾ ਜਾਂ ਸਾਡੀ ਤੀਜੀ-ਧਿਰ ਦੇ ਪ੍ਰਦਾਤਾਵਾਂ ਦੁਆਰਾ) ਪ੍ਰਾਪਤ ਕਰਨ ਲਈ ਸਹਿਮਤ ਹੁੰਦੇ ਹੋ।
ਐਡਰੈੱਸ ਬੁੱਕ। ਤੁਸੀਂ ਸੰਪਰਕ ਅੱਪਲੋਡ ਕਰੋ ਵਿਸ਼ੇਸ਼ਤਾ ਦੀ ਵਰਤੋਂ ਕਰ ਸਕਦੇ ਹੋ ਅਤੇ ਜੇ ਲਾਗੂ ਕਨੂੰਨਾਂ ਦੁਆਰਾ ਆਗਿਆ ਦਿੱਤੀ ਗਈ ਹੈ ਤਾਂ ਸਾਡੀਆਂ ਸੇਵਾਵਾਂ ਦੇ ਵਰਤੋਂਕਾਰਾਂ ਅਤੇ ਤੁਹਾਡੇ ਹੋਰ ਸੰਪਰਕਾਂ ਦੋਹਾਂ ਦੇ ਫੋਨ ਨੰਬਰਾਂ ਸਮੇਤ, ਸਾਨੂੰ ਨਿਯਮਿਤ ਅਧਾਰ 'ਤੇ ਤੁਹਾਡੀ ਮੋਬਾਈਲ ਐਡਰੈੱਸ ਬੁੱਕ ਵਿਚਲੇ ਫੋਨ ਨੰਬਰ ਪ੍ਰਦਾਨ ਕਰ ਸਕਦੇ ਹੋ। ਸਾਡੀ ਸੰਪਰਕ ਅੱਪਲੋਡ ਵਿਸ਼ੇਸ਼ਤਾ ਬਾਰੇ ਇੱਥੇਹੋਰ ਜਾਣੋ।
ਉਮਰ। ਸਾਡੀਆਂ ਸੇਵਾਵਾਂ ਲਈ ਰਜਿਸਟਰ ਕਰਨ ਅਤੇ ਇਹਨਾਂ ਦੀ ਵਰਤੋਂ ਕਰਨ ਲਈ ਤੁਹਾਡੀ ਉਮਰ ਘੱਟੋ ਘੱਟ 13 ਸਾਲ (ਜਾਂ ਮਾਪਿਆਂ ਦੀ ਮਨਜ਼ੂਰੀ ਤੋਂ ਬਿਨ੍ਹਾਂ ਸਾਡੀਆਂ ਸੇਵਾਵਾਂ ਲਈ ਰਜਿਸਟਰ ਕਰਨ ਅਤੇ ਇਹਨਾਂ ਦੀ ਵਰਤੋਂ ਕਰਨ ਲਈ ਤੁਹਾਨੂੰ ਅਧਿਕਾਰਤ ਕੀਤੇ ਜਾਣ ਲਈ ਤੁਹਾਡੇ ਦੇਸ਼ ਜਾਂ ਪ੍ਰਦੇਸ਼ ਵਿੱਚ ਲੋੜੀਂਦੀ ਘੱਟੋ-ਘੱਟ ਉਮਰ) ਹੋਣੀ ਚਾਹੀਦੀ ਹੈ। ਲਾਗੂ ਕਾਨੂੰਨਾਂ ਤਹਿਤ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਘੱਟੋ ਘੱਟ ਲੋੜੀਂਦੀ ਉਮਰ ਦੇ ਹੋਣ ਤੋਂ ਇਲਾਵਾ, ਜੇ ਤੁਸੀਂ ਤੁਹਾਡੇ ਦੇਸ਼ ਜਾਂ ਪ੍ਰਦੇਸ਼ ਵਿੱਚ ਸਾਡੀਆਂ ਸ਼ਰਤਾਂ ਨਾਲ ਰਜ਼ਾਮੰਦ ਹੋਣ ਦਾ ਅਧਿਕਾਰ ਪ੍ਰਾਪਤ ਕਰਨ ਲਈ ਘੱਟੋ-ਘੱਟ ਲੋੜੀਂਦੀ ਉਮਰ ਦੇ ਨਹੀਂ ਹੋ, ਤਾਂ ਤੁਹਾਡੇ ਮਾਪਿਆਂ ਜਾਂ ਸਰਪ੍ਰਸਤ ਨੂੰ ਤੁਹਾਡੀ ਤਰਫੋਂ ਸਾਡੀਆਂ ਸ਼ਰਤਾਂ ਨਾਲ ਸਹਿਮਤ ਹੋਣਾ ਪਵੇਗਾ। ਕਿਰਪਾ ਕਰਕੇ ਆਪਣੇ ਮਾਪਿਆਂ ਜਾਂ ਸਰਪ੍ਰਸਤ ਨੂੰ ਤੁਹਾਡੇ ਨਾਲ ਇਹ ਸ਼ਰਤਾਂ ਪੜ੍ਹਨ ਲਈ ਕਹੋ।
ਡਿਵਾਈਸ ਅਤੇ ਸਾਫ਼ਟਵੇਅਰ। ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਤੁਹਾਨੂੰ ਕੁਝ ਡਿਵਾਈਸਾਂ, ਸਾਫ਼ਟਵੇਅਰ, ਅਤੇ ਡਾਟਾ ਕਨੈਕਸ਼ਨ ਪ੍ਰਦਾਨ ਕਰਨੇ ਪੈਣਗੇ, ਜਿਸਦੀ ਅਸੀਂ ਬਿਲਕੁਲ ਵੀ ਸਪਲਾਈ ਨਹੀਂ ਕਰਦੇ ਹਾਂ। ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ, ਤੁਸੀਂ ਸਾਡੀਆਂ ਸੇਵਾਵਾਂ ਦੇ ਅੱਪਡੇਟਾਂ ਨੂੰ ਮੈਨੂਅਲੀ ਜਾਂ ਸਵੈਚਾਲਿਤ ਤੌਰ 'ਤੇ ਡਾਊਨਲੋਡ ਅਤੇ ਇੰਸਟਾਲ ਕਰਨ ਦੀ ਸਹਿਮਤੀ ਦਿੰਦੇ ਹੋ। ਤੁਸੀਂ ਸਮੇਂ-ਸਮੇਂ 'ਤੇ ਸਾਡੀਆਂ ਸੇਵਾਵਾਂ ਦੁਆਰਾ ਤੁਹਾਨੂੰ ਉਹ ਸੂਚਨਾਵਾਂ ਭੇਜਣ ਲਈ ਸਹਿਮਤੀ ਵੀ ਦਿੰਦੇ ਹੋ, ਜੋ ਤੁਹਾਨੂੰ ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਰੂਰੀ ਹੋਣ।
ਫੀਸਾਂ ਅਤੇ ਟੈਕਸ। ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਨਾਲ ਜੁੜੇ ਸਾਰੇ ਕੈਰੀਅਰ ਡਾਟਾ ਯੋਜਨਾਵਾਂ, ਇੰਟਰਨੈੱਟ ਫੀਸਾਂ ਅਤੇ ਹੋਰ ਫੀਸਾਂ ਅਤੇ ਟੈਕਸਾਂ ਲਈ ਜ਼ੁੰਮੇਵਾਰ ਹੋ।
WhatsApp ਨੂੰ ਤੁਹਾਡੀ ਪਰਦੇਦਾਰੀ ਦੀ ਪਰਵਾਹ ਹੈ। WhatsApp ਦੀ ਪਰਦੇਦਾਰੀ ਨੀਤੀ ਵਿੱਚ ਸਾਡੇ ਡਾਟਾ (ਸੁਨੇਹਿਆਂ ਸਮੇਤ) ਅਭਿਆਸਾਂ ਦਾ ਵਰਣਨ ਕੀਤਾ ਗਿਆ ਹੈ, ਜਿਸ ਵਿੱਚ ਸਾਡੇ ਦੁਆਰਾ ਤੁਹਾਡੇ ਤੋਂ ਪ੍ਰਾਪਤ ਅਤੇ ਇਕੱਠੀ ਕੀਤੀ ਜਾਂਦੀ ਜਾਣਕਾਰੀ, ਅਸੀਂ ਇਸ ਜਾਣਕਾਰੀ ਨੂੰ ਕਿਵੇਂ ਵਰਤਦੇ ਅਤੇ ਸਾਂਝਾ ਕਰਦੇ ਹਾਂ, ਅਤੇ ਤੁਹਾਡੇ ਸੰਬੰਧੀ ਜਾਣਕਾਰੀ 'ਤੇ ਪ੍ਰਕਿਰਿਆ ਕਰਨ ਦੇ ਸੰਬੰਧ ਵਿੱਚ ਤੁਹਾਡੇ ਹੱਕਾਂ ਦਾ ਵਰਣਨ ਸ਼ਾਮਲ ਹੈ।
ਸਾਡੀਆਂ ਸ਼ਰਤਾਂ ਅਤੇ ਨੀਤੀਆਂ। ਤੁਹਾਨੂੰ ਸਾਡੀਆਂ ਸ਼ਰਤਾਂ ਅਤੇ ਪੋਸਟ ਕੀਤੀਆਂ ਨੀਤੀਆਂ ਦੇ ਅਨੁਸਾਰ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨੀ ਹੋਵੇਗੀ। ਜੇ ਤੁਸੀਂ ਸਾਡੀਆਂ ਸ਼ਰਤਾਂ ਜਾਂ ਨੀਤੀਆਂ ਦੀ ਉਲੰਘਣਾ ਕਰਦੇ ਹੋ, ਤਾਂ ਅਸੀਂ ਤੁਹਾਡੇ ਖਾਤੇ ਦੇ ਸੰਬੰਧ ਵਿੱਚ ਕਾਰਵਾਈ ਕਰ ਸਕਦੇ ਹਾਂ, ਜਿਸ ਵਿੱਚ ਤੁਹਾਡਾ ਖਾਤਾ ਅਯੋਗ ਜਾਂ ਮੁਅੱਤਲ ਕਰਨਾ ਸ਼ਾਮਲ ਹੈ ਅਤੇ, ਜੇ ਅਸੀਂ ਅਜਿਹਾ ਕਰਦੇ ਹਾਂ, ਤਾਂ ਤੁਸੀਂ ਸਾਡੀ ਆਗਿਆ ਤੋਂ ਬਿਨ੍ਹਾਂ ਕੋਈ ਹੋਰ ਖਾਤਾ ਨਾ ਬਣਾਉਣ ਲਈ ਸਹਿਮਤ ਹੋ। ਤੁਹਾਡੇ ਖਾਤੇ ਨੂੰ ਅਸਮਰੱਥ ਬਣਾਉਣਾ ਜਾਂ ਮੁਅੱਤਲ ਕਰਨਾ ਹੇਠਾਂ ਦਿੱਤੇ "ਸਮਾਪਤੀ" ਭਾਗ ਦੇ ਅਨੁਸਾਰ ਹੋਵੇਗਾ।
ਕਨੂੰਨੀ ਸਵੀਕਾਰਯੋਗ ਵਰਤੋਂ। ਤੁਹਾਨੂੰ ਸਾਡੀਆਂ ਸੇਵਾਵਾਂ ਤੱਕ ਪਹੁੰਚ ਅਤੇ ਇਹਨਾਂ ਦੀ ਵਰਤੋਂ ਸਿਰਫ ਕਾਨੂੰਨੀ, ਅਧਿਕਾਰਤ, ਅਤੇ ਸਵੀਕਾਰਯੋਗ ਉਦੇਸ਼ਾਂ ਲਈ ਕਰਨੀ ਚਾਹੀਦੀ ਹੈ। ਤੁਸੀਂ ਸਾਡੀਆਂ ਸੇਵਾਵਾਂ ਨੂੰ ਅਜਿਹੇ ਤਰੀਕਿਆਂ ਨਾਲ ਨਹੀਂ ਵਰਤੋਗੇ (ਜਾਂ ਵਰਤਣ ਵਿੱਚ ਦੂਜਿਆਂ ਦੀ ਸਹਾਇਤਾ ਨਹੀਂ ਕਰੋਗੇ) ਜੋ: (a) WhatsApp, ਸਾਡੇ ਵਰਤੋਂਕਾਰਾਂ, ਜਾਂ ਹੋਰਾਂ ਦੇ ਹੱਕਾਂ ਦੀ ਉਲੰਘਣਾ, ਦੁਰਵਰਤੋਂ ਕਰਦੇ ਜਾਂ ਹਾਨੀ ਪਹੁੰਚਾਉਂਦੇ ਹਨ, ਜਿੰਨ੍ਹਾਂ ਵਿੱਚ ਪਰਦੇਦਾਰੀ, ਪ੍ਰਚਾਰ, ਬੌਧਿਕ ਸੰਪਤੀ ਜਾਂ ਮਲਕੀਅਤ ਦੇ ਹੋਰ ਹੱਕ ਸ਼ਾਮਲ ਹਨ; (b) ਗੈਰਕਾਨੂੰਨੀ, ਅਸ਼ਲੀਲ, ਬਦਨਾਮ ਕਰਦੇ, ਧਮਕਾਉਂਦੇ, ਡਰਾਉਂਦੇ, ਪ੍ਰੇਸ਼ਾਨ ਕਰਦੇ, ਨਫ਼ਰਤ ਭਰੇ, ਜਾਤੀ ਜਾਂ ਨਸਲੀ ਤੌਰ 'ਤੇ ਅਪਮਾਨਜਨਕ ਹਨ, ਜਾਂ ਅਜਿਹੇ ਵਿਵਹਾਰ ਨੂੰ ਉਤੇਜਿਤ ਜਾਂ ਉਤਸ਼ਾਹਿਤ ਕਰਦੇ ਹਨ ਜੋ ਗੈਰਕਾਨੂੰਨੀ ਜਾਂ ਅਣਉਚਿਤ ਹੋਵੇਗਾ, ਜਿਵੇਂ ਕਿ ਹਿੰਸਕ ਅਪਰਾਧਾਂ ਨੂੰ ਉਤਸ਼ਾਹਿਤ ਕਰਨਾ, ਬੱਚਿਆਂ ਜਾਂ ਹੋਰਾਂ ਨੂੰ ਖਤਰੇ ਵਿੱਚ ਪਾਉਣਾ ਜਾਂ ਸ਼ੋਸ਼ਣ ਕਰਨਾ, ਜਾਂ ਨੁਕਸਾਨ ਨੂੰ ਅੰਜਾਮ ਦੇਣਾ; (c) ਜਿੰਨ੍ਹਾਂ ਵਿੱਚ ਝੂਠੇ, ਗਲਤ, ਜਾਂ ਗੁੰਮਰਾਹਕੁੰਨ ਬਿਆਨ ਪ੍ਰਕਾਸ਼ਤ ਕਰਨਾ ਸ਼ਾਮਲ ਹੈ; (d) ਕਿਸੇ ਦਾ ਰੂਪ ਧਾਰਦੇ ਹਨ; (e) ਜਿੰਨ੍ਹਾਂ ਵਿੱਚ ਗੈਰ ਕਾਨੂੰਨੀ ਜਾਂ ਅਣਉਚਿਤ ਸੰਚਾਰ ਜਿਵੇਂ ਕਿ ਬਲਕ ਮੈਸੇਜਿੰਗ, ਆਟੋ-ਮੈਸੇਜਿੰਗ, ਆਟੋ-ਡਾਇਲਿੰਗ, ਅਤੇ ਇਸ ਤਰ੍ਹਾਂ ਦੇ ਸੰਚਾਰ ਭੇਜਣਾ ਸ਼ਾਮਲ ਹੈ; ਜਾਂ (f) ਜਿੰਨ੍ਹਾਂ ਵਿੱਚ ਸਾਡੇ ਦੁਆਰਾ ਅਧਿਕਾਰਤ ਕੀਤੇ ਬਿਨ੍ਹਾਂ ਸਾਡੀਆਂ ਸੇਵਾਵਾਂ ਦੀ ਕੋਈ ਗੈਰ-ਨਿੱਜੀ ਵਰਤੋਂ ਕਰਨਾ ਸ਼ਾਮਲ ਹੈ।
WhatsApp ਜਾਂ ਸਾਡੇ ਵਰਤੋਂਕਾਰਾਂ ਨੂੰ ਨੁਕਸਾਨ। ਤੁਹਾਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ (ਜਾਂ ਦੂਜਿਆਂ ਦੀ ਸਹਾਇਤਾ), ਸਵੈਚਾਲਿਤ ਜਾਂ ਹੋਰ ਢੰਗਾਂ ਦੁਆਰਾ ਪਹੁੰਚ, ਵਰਤੋਂ, ਕਾਪੀ, ਅਨੁਕੂਲਤਾ, ਸੋਧ, ਉਤਪੰਨ ਕੰਮਾਂ ਦੇ ਆਧਾਰ 'ਤੇ ਤਿਆਰ ਕਰਨਾ, ਵੰਡਣਾ, ਲਾਇਸੰਸ, ਸਬਲਾਇਸੰਸ, ਟ੍ਰਾਂਸਫਰ, ਡਿਸਪਲੇਅ, ਪ੍ਰਦਰਸ਼ਨ, ਜਾਂ ਹੋਰ ਸ਼ੋਸ਼ਣ ਕਰਨਾ, ਜਾਂ ਨਹੀਂ ਤਾਂ ਅਯੋਗ ਜਾਂ ਅਣ-ਅਧਿਕਾਰਤ ਤਰੀਕੇ ਨਾਲ ਸਾਡੀਆਂ ਸੇਵਾਵਾਂ ਦਾ ਸ਼ੋਸ਼ਣ ਕਰਨ, ਜਾਂ ਉਨ੍ਹਾਂ ਤਰੀਕਿਆਂ ਨਾਲ ਜੋ ਸਾਡੀਆਂ ਸੇਵਾਵਾਂ, ਪ੍ਰਣਾਲੀਆਂ, ਸਾਡੇ ਵਰਤੋਂਕਾਰਾਂ, ਜਾਂ ਹੋਰਾਂ, ਜਿਸ ਵਿੱਚ ਤੁਹਾਨੂੰ ਸਿੱਧੇ ਜਾਂ ਸਵੈਚਾਲਿਤ ਢੰਗਾਂ ਦੁਆਰਾ ਇਹ ਨਹੀਂ ਕਰਨਾ ਚਾਹੀਦਾ: (a) ਰਿਵਰਸ ਇੰਜੀਨੀਅਰ, ਬਦਲਣਾ, ਸੋਧਣਾ, ਡੈਰੀਵੇਟਿਵ ਕੰਮ ਤਿਆਰ ਕਰਨਾ, ਡੀਕੰਪਾਈਲ ਕਰਨਾ, ਜਾਂ ਸਾਡੀ ਸੇਵਾਵਾਂ ਤੋਂ ਕੋਡ ਐਕਸਟਰੈਕਟ ਕਰਨਾ; (b) ਸਾਡੀਆਂ ਸੇਵਾਵਾਂ ਰਾਹੀਂ ਜਾਂ ਵਾਇਰਸਾਂ ਜਾਂ ਹੋਰ ਨੁਕਸਾਨਦੇਹ ਕੰਪਿਊਟਰ ਕੋਡ ਨੂੰ ਭੇਜਣਾ, ਸਟੋਰ ਕਰਨਾ ਜਾਂ ਸੰਚਾਰਿਤ ਕਰਨਾ; (c) ਸਾਡੀਆਂ ਸੇਵਾਵਾਂ ਜਾਂ ਪ੍ਰਣਾਲੀਆਂ ਤੱਕ ਅਣ-ਅਧਿਕਾਰਤ ਪਹੁੰਚ ਪ੍ਰਾਪਤ ਕਰਨ ਜਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ; (d) ਸਾਡੀ ਸੇਵਾਵਾਂ ਦੀ ਰੱਖਿਆ, ਸੁਰੱਖਿਆ, ਗੁਪਤਤਾ, ਈਮਾਨਦਾਰੀ, ਉਪਲਬਧਤਾ ਜਾਂ ਪ੍ਰਦਰਸ਼ਨ ਵਿੱਚ ਰੁਕਾਵਟ ਜਾਂ ਵਿਘਨ ਪਾਉਣਾ; (e) ਅਣ-ਅਧਿਕਾਰਤ ਜਾਂ ਸਵੈਚਾਲਿਤ ਢੰਗਾਂ ਦੁਆਰਾ ਸਾਡੀਆਂ ਸੇਵਾਵਾਂ ਲਈ ਖਾਤੇ ਬਣਾਉਣਾ; (f) ਕਿਸੇ ਵੀ ਅਣ-ਉਚਿਤ ਜਾਂ ਅਣ-ਅਧਿਕਾਰਤ ਢੰਗ ਨਾਲ ਸਾਡੇ ਵਰਤੋਂਕਾਰਾਂ ਬਾਰੇ ਜਾਂ ਇਸਦੇ ਬਾਰੇ ਜਾਣਕਾਰੀ ਇਕੱਤਰ ਕਰਨਾ; (g) ਅਣ-ਅਧਿਕਾਰਤ ਤਰੀਕੇ ਨਾਲ ਸਾਡੇ ਤੋਂ ਜਾਂ ਸਾਡੀਆਂ ਸੇਵਾਵਾਂ ਤੋਂ ਪ੍ਰਾਪਤ ਕੀਤੇ ਡਾਟਾ ਨੂੰ ਵੇਚਣਾ, ਦੁਬਾਰਾ-ਵੇਚਣਾ, ਕਿਰਾਏ 'ਤੇ ਲੈਣਾ ਜਾਂ ਸ਼ੁਲਕ ਲੈਣਾ; (h) ਸਾਡੀਆਂ ਸੇਵਾਵਾਂ ਨੂੰ ਕਿਸੇ ਅਜਿਹੇ ਨੈੱਟਵਰਕ 'ਤੇ ਵੰਡਣਾ ਜਾਂ ਉਪਲਬਧ ਕਰਨਾ, ਜਿੱਥੇ ਉਹ ਇੱਕੋ ਸਮੇਂ ਬਹੁਤ ਸਾਰੀਆਂ ਡਿਵਾਈਸਾਂ ਦੁਆਰਾ ਵਰਤੀਆਂ ਜਾ ਸਕਦੀਆਂ ਹਨ, ਸਿਵਾਏ ਉਹਨਾਂ ਟੂਲਾਂ ਦੁਆਰਾ ਜਿਨ੍ਹਾਂ ਨੂੰ ਅਸੀਂ ਸਾਡੀਆਂ ਸੇਵਾਵਾਂ ਦੁਆਰਾ ਸਪਸ਼ਟ ਤੌਰ 'ਤੇ ਪ੍ਰਦਾਨ ਕਰਦੇ ਹਾਂ; (i) ਸਾਫ਼ਟਵੇਅਰ ਜਾਂ ਏ.ਪੀ.ਆਈ. (APIs) ਬਣਾਉਣਾ, ਜੋ ਸਾਡੀਆਂ ਸੇਵਾਵਾਂ ਵਾਂਗ ਕਾਫ਼ੀ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਤੀਜੀ-ਧਿਰ ਦੁਆਰਾ ਅਣ-ਅਧਿਕਾਰਤ ਢੰਗ ਨਾਲ ਵਰਤਣ ਲਈ ਪੇਸ਼ ਕਰਦੇ ਹਨ; ਜਾਂ (j) ਕਿਸੇ ਵੀ ਰਿਪੋਰਟਿੰਗ ਚੈਨਲਾਂ ਦੀ ਦੁਰਵਰਤੋਂ ਕਰੋ, ਜਿਵੇਂ ਕਿ ਜਾਅਲੀ ਜਾਂ ਬੇਬੁਨਿਆਦੀ ਰਿਪੋਰਟਾਂ ਜਾਂ ਅਪੀਲ ਦਰਜ ਕਰਕੇ।
ਆਪਣੇ ਖਾਤੇ ਨੂੰ ਸੁਰੱਖਿਅਤ ਰੱਖਣਾ। ਤੁਸੀਂ ਆਪਣੀ ਡਿਵਾਈਸ ਅਤੇ ਆਪਣੇ WhatsApp ਖਾਤੇ ਨੂੰ ਬਚਾਉਣ ਅਤੇ ਸੁਰੱਖਿਅਤ ਰੱਖਣ ਲਈ ਜ਼ਿੰਮੇਵਾਰ ਹੋ, ਅਤੇ ਤੁਹਾਨੂੰ ਆਪਣੇ ਖਾਤੇ ਜਾਂ ਸਾਡੀਆਂ ਸੇਵਾਵਾਂ ਦੀ ਕਿਸੇ ਵੀ ਅਣ-ਅਧਿਕਾਰਤ ਵਰਤੋਂ ਜਾਂ ਸੁਰੱਖਿਆ ਦੀ ਉਲੰਘਣਾ ਬਾਰੇ ਸਾਨੂੰ ਤੁਰੰਤ ਸੂਚਿਤ ਕਰਨਾ ਚਾਹੀਦਾ ਹੈ।
ਸਾਡੀਆਂ ਸੇਵਾਵਾਂ ਤੁਹਾਨੂੰ ਤੀਜੀ-ਧਿਰ ਦੀਆਂ ਵੈੱਬਸਾਈਟਾਂ, ਐਪਾਂ, ਸਮੱਗਰੀ, ਹੋਰ ਉਤਪਾਦਾਂ ਅਤੇ ਸੇਵਾਵਾਂ ਅਤੇ Meta ਕੰਪਨੀ ਉਤਪਾਦਾਂ ਦੀ ਪਹੁੰਚ, ਵਰਤੋਂ ਜਾਂ ਇੰਟਰੈਕਟ ਕਰਨ ਦੀ ਇਜਾਜ਼ਤ ਦੇ ਸਕਦੀਆਂ ਹਨ। ਉਦਾਹਰਣ ਦੇ ਲਈ, ਤੁਸੀਂ ਤੀਜੀ-ਧਿਰ ਦੇ ਡਾਟਾ ਬੈਕਅੱਪ ਸੰਬੰਧੀ ਸੇਵਾਵਾਂ (ਜਿਵੇਂ ਕਿ iCloud or Google ਡਰਾਈਵ) ਦੀ ਵਰਤੋਂ ਕਰਨਾ ਚੁਣ ਸਕਦੇ ਹੋ, ਜੋ ਸਾਡੀਆਂ ਸੇਵਾਵਾਂ ਨਾਲ ਏਕੀਕ੍ਰਿਤ ਹਨ ਜਾਂ ਕਿਸੇ ਤੀਜੀ-ਧਿਰ ਦੀ ਵੈੱਬਸਾਈਟ 'ਤੇ ਸਾਂਝਾ ਕਰੋ ਬਟਨ ਨਾਲ ਇੰਟਰੈਕਟ ਕਰਦੀਆਂ ਹਨ, ਜੋ ਤੁਹਾਨੂੰ ਤੁਹਾਡੇ WhatsApp ਸੰਪਰਕਾਂ ਨੂੰ ਜਾਣਕਾਰੀ ਭੇਜਣ ਦੇ ਯੋਗ ਬਣਾਉਂਦੀਆਂ ਹਨ। ਕਿਰਪਾ ਕਰਕੇ ਨੋਟ ਕਰੋ ਕਿ ਇਹ ਸ਼ਰਤਾਂ ਅਤੇ ਸਾਡੀ ਪਰਦੇਦਾਰੀ ਨੀਤੀ ਸਾਡੀਆਂ ਸੇਵਾਵਾਂ ਦੀ ਵਰਤੋਂ 'ਤੇ ਲਾਗੂ ਹੁੰਦੀ ਹੈ। ਜਦੋਂ ਤੁਸੀਂ ਤੀਜੀ-ਧਿਰ ਉਤਪਾਦਾਂ ਜਾਂ ਸੇਵਾਵਾਂ ਜਾਂ Meta ਕੰਪਨੀ ਉਤਪਾਦਾਂਦੀ ਵਰਤੋਂ ਕਰਦੇ ਹੋ ਤਾਂ ਉਹਨਾਂ ਦੀਆਂ ਆਪਣੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀਆਂ ਉਹਨਾਂ ਉਤਪਾਦਾਂ ਜਾਂ ਸੇਵਾਵਾਂ ਦੀ ਤੁਹਾਡੀ ਵਰਤੋਂ ਨੂੰ ਨਿਯੰਤਰਿਤ ਕਰਨਗੀਆਂ।
ਤੁਹਾਡੇ ਅਧਿਕਾਰ। WhatsApp ਉਸ ਜਾਣਕਾਰੀ ਦੀ ਮਾਲਕੀਅਤ ਦਾ ਦਾਅਵਾ ਨਹੀਂ ਕਰਦਾ, ਜਿਸਨੂੰ ਤੁਸੀਂ ਆਪਣੇ WhatsApp ਖਾਤੇ ਜਾਂ ਸਾਡੀਆਂ ਸੇਵਾਵਾਂ ਰਾਹੀਂ ਦਰਜ ਕਰਦੇ ਹੋ। ਤੁਹਾਡੇ ਕੋਲ ਅਜਿਹੀ ਜਾਣਕਾਰੀ ਲਈ ਲੋੜੀਂਦੇ ਅਧਿਕਾਰ ਹੋਣੇ ਚਾਹੀਦੇ ਹਨ, ਜਿਸਨੂੰ ਤੁਸੀਂ ਆਪਣੇ WhatsApp ਖਾਤੇ ਲਈ ਜਾਂ ਸਾਡੀਆਂ ਸੇਵਾਵਾਂ ਦੁਆਰਾ ਅਤੇ ਸਾਡੀਆਂ ਸ਼ਰਤਾਂ ਵਿੱਚ ਅਧਿਕਾਰਾਂ ਅਤੇ ਲਾਇਸੰਸਾਂ ਨੂੰ ਪ੍ਰਦਾਨ ਕਰਨ ਦੇ ਅਧਿਕਾਰ ਦੁਆਰਾ ਜਮ੍ਹਾ ਕਰਦੇ ਹੋ।
WhatsApp ਦੇ ਅਧਿਕਾਰ। ਸਾਡੇ ਕੋਲ ਸਾਡੀਆਂ ਸੇਵਾਵਾਂ ਨਾਲ ਜੁੜੇ ਸਾਰੇ ਕਾਪੀਰਾਈਟਸ, ਟ੍ਰੇਡਮਾਰਕ, ਡੋਮੇਨ, ਲੋਗੋ, ਟ੍ਰੇਡ ਡਰੈੱਸ, ਕਾਰੋਬਾਰ ਰਾਜ਼, ਪੇਟੈਂਟਸ ਅਤੇ ਹੋਰ ਬੌਧਿਕ ਸੰਪੱਤੀ ਦੇ ਅਧਿਕਾਰ ਹੁੰਦੇ ਹਨ। ਜਦੋਂ ਤੱਕ ਤੁਹਾਡੇ ਕੋਲ ਸਾਡੀ ਐਕਸਪ੍ਰੈਸ ਇਜਾਜ਼ਤ ਨਹੀਂ ਹੁੰਦੀ ਹੈ ਅਤੇ ਸਾਡੇ ਬ੍ਰਾਂਡ ਦੀਆਂ ਗਾਈਡਲਾਈਨਾਂ ਨੂੰ ਛੱਡਕੇ, ਉਦੋਂ ਤੱਕ ਤੁਸੀਂ ਸਾਡੇ ਕਾਪੀਰਾਈਟਸ, ਟ੍ਰੇਡਮਾਰਕ (ਜਾਂ ਕੋਈ ਹੋਰ ਸਮਾਨ ਚਿੰਨ੍ਹਾਂ), ਡੋਮੇਨ, ਲੋਗੋ, ਟ੍ਰੇਡ ਡਰੈੱਸ, ਟ੍ਰੇਡ ਰਾਜ਼, ਪੇਟੈਂਟਸ ਅਤੇ ਹੋਰ ਬੌਧਿਕ ਸੰਪੱਤੀ ਦੇ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦੇ ਹੋ। ਤੁਸੀਂ ਸਾਡੀਆਂ ਸੰਬੰਧਿਤ ਕੰਪਨੀਆਂ ਦੇ ਟ੍ਰੇਡਮਾਰਕਾਂ ਦੀ ਵਰਤੋਂ ਸਿਰਫ ਉਹਨਾਂ ਦੀ ਆਗਿਆ ਨਾਲ ਕਰ ਸਕਦੇ ਹੋ, ਜਿਸ ਵਿੱਚ ਕਿਸੇ ਪ੍ਰਕਾਸ਼ਤ ਬ੍ਰਾਂਡ ਦਿਸ਼ਾ ਨਿਰਦੇਸ਼ਾਂ ਵਿੱਚ ਅਧਿਕਾਰਤ ਕੀਤੇ ਅਨੁਸਾਰ ਵਰਤੋਂ ਕਰਨਾ ਸ਼ਾਮਲ ਹੈ।
WhatsApp ਲਈ ਤੁਹਾਡਾ ਲਾਇਸੰਸ। ਸਾਡੀਆਂ ਸੇਵਾਵਾਂ ਨੂੰ ਸੰਚਾਲਿਤ ਕਰਨ ਅਤੇ ਪ੍ਰਦਾਨ ਕਰਨ ਲਈ, ਤੁਸੀਂ WhatsApp ਨੂੰ ਇੱਕ ਵਿਸ਼ਵ-ਵਿਆਪੀ, ਗੈਰ-ਨਿਵੇਕਲਾ, ਅਧਿਕਾਰ-ਮੁਕਤ, ਸਬਲਾਇਸੰਸੀਬਲ, ਅਤੇ ਤਬਦੀਲ ਯੋਗ ਲਾਇਸੰਸ ਦੀ ਵਰਤੋਂ ਕਰਨ, ਦੁਬਾਰਾ ਪੈਦਾ ਕਰਨ, ਵੰਡਣ, ਵਿਉਤਪਤ ਕੰਮ ਤਿਆਰ ਕਰਨ, ਪ੍ਰਦਰਸ਼ਿਤ ਕਰਨ ਅਤੇ ਜਾਣਕਾਰੀ (ਸਮੱਗਰੀ ਸਮੇਤ) ਦਾ ਪ੍ਰਦਰਸ਼ਨ ਕਰਨ ਦਾ ਅਧਿਕਾਰ ਦਿੰਦੇ ਹੋ, ਜਿਸ ਜਾਣਕਾਰੀ ਨੂੰ ਤੁਸੀਂ ਸਾਡੀਆਂ ਸੇਵਾਵਾਂ 'ਤੇ ਜਾਂ ਰਾਹੀਂ ਅੱਪਲੋਡ, ਜਮ੍ਹਾਂ, ਸਟੋਰ, ਭੇਜਣਾ, ਜਾਂ ਪ੍ਰਾਪਤ ਕਰਦੇ ਹੋ। ਤੁਹਾਡੇ ਦੁਆਰਾ ਇਸ ਲਾਇਸੰਸ ਵਿੱਚ ਪ੍ਰਦਾਨ ਕੀਤੇ ਹੱਕ ਸਾਡੀਆਂ ਸੇਵਾਵਾਂ ਨੂੰ ਚਲਾਉਣ ਅਤੇ ਪ੍ਰਦਾਨ ਕਰਨ ਦੇ ਸੀਮਿਤ ਮੰਤਵ ਲਈ ਹਨ (ਜਿਵੇਂ ਕਿ ਸਾਨੂੰ ਤੁਹਾਡੀ ਪ੍ਰੋਫਾਈਲ ਤਸਵੀਰ ਅਤੇ ਸਟੇਟਸ ਸੁਨੇਹਾ ਪ੍ਰਦਰਸ਼ਿਤ ਕਰਨ, ਤੁਹਾਡੇ ਸੁਨੇਹੇ ਪ੍ਰਸਾਰਿਤ ਕਰਨ, ਅਤੇ ਸਾਡੇ ਵੱਲੋਂ ਇਹਨਾਂ ਨੂੰ ਡਿਲਿਵਰ ਕਰਨ ਦੀ ਕੋਸ਼ਿਸ਼ ਕਰਨ ਦੌਰਾਨ ਤੁਹਾਡੇ ਡਿਲਿਵਰ ਨਾ ਹੋਏ ਸੁਨੇਹਿਆਂ ਨੂੰ ਸਾਡੇ ਸਰਵਰਾਂ 'ਤੇ 30 ਦਿਨਾਂ ਤੱਕ ਲਈ ਸਟੋਰ ਕਰਨ ਦੇਣਾ)।
ਤੁਹਾਡੇ ਲਈ WhatsApp ਦਾ ਲਾਇਸੰਸ। ਅਸੀਂ ਤੁਹਾਨੂੰ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਸੀਮਤ, ਰੱਦ ਹੋਣ ਯੋਗ, ਗੈਰ-ਨਿਵੇਕਲਾ, ਗੈਰ-ਉਪਲਾਇਸੰਸਯੋਗ, ਅਤੇ ਤਬਦੀਲ ਨਾ ਹੋਣ ਯੋਗ ਲਾਇਸੰਸ ਪ੍ਰਦਾਨ ਕਰਦੇ ਹਾਂ, ਜੋ ਸਾਡੀਆਂ ਸ਼ਰਤਾਂ ਦੇ ਅਧੀਨ ਅਤੇ ਅਨੁਸਾਰ ਹੈ। ਇਹ ਲਾਇਸੰਸ ਦਾ ਇੱਕ ਮਾਤਰ ਉਦੇਸ਼ ਤੁਹਾਨੂੰ ਸਾਡੀਆਂ ਸ਼ਰਤਾਂ ਦੁਆਰਾ ਦਰਸਾਏ ਗਏ ਤਰੀਕੇ ਅਨੁਸਾਰ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਦੇ ਯੋਗ ਬਣਾਉਣਾ ਹੈ। ਤੁਹਾਨੂੰ ਸਪੱਸ਼ਟ ਤੌਰ 'ਤੇ ਦਿੱਤੇ ਗਏ ਲਾਇਸੰਸਾਂ ਅਤੇ ਹੱਕਾਂ ਤੋਂ ਇਲਾਵਾ, ਕੋਈ ਵੀ ਹੋਰ ਲਾਇਸੰਸ ਜਾਂ ਹੱਕ ਪ੍ਰਭਾਵਾਂ ਜਾਂ ਕਿਸੇ ਹੋਰ ਤਰੀਕੇ ਦੁਆਰਾ ਪ੍ਰਦਾਨ ਨਹੀਂ ਕੀਤੇ ਜਾਂਦੇ ਹਨ।
ਤੀਜੀ-ਧਿਰ ਦੇ ਕਾਪੀਰਾਈਟ, ਟ੍ਰੇਡਮਾਰਕ, ਜਾਂ ਹੋਰ ਬੌਧਿਕ ਸੰਪੱਤੀ ਦੀ ਉਲੰਘਣਾ ਦੇ ਦਾਅਵਿਆਂ ਦੀ ਰਿਪੋਰਟ ਕਰਨ ਲਈ, ਕਿਰਪਾ ਕਰਕੇ ਸਾਡੀ ਬੌਧਿਕ ਸੰਪੱਤੀ ਦੀ ਨੀਤੀ 'ਤੇ ਜਾਓ। ਅਸੀਂ ਤੁਹਾਡੇ ਖਾਤੇ ਦੇ ਸੰਬੰਧ ਵਿੱਚ ਕਾਰਵਾਈ ਕਰ ਸਕਦੇ ਹਾਂ, ਜਿਸ ਵਿੱਚ ਤੁਹਾਡਾ ਖਾਤਾ ਅਸਮਰੱਥ ਬਣਾਉਣਾ ਜਾਂ ਮੁਅੱਤਲ ਕਰਨਾ ਸ਼ਾਮਲ ਹੁੰਦਾ ਹੈ, ਜੇਕਰ ਤੁਸੀਂ ਸਪਸ਼ਟ, ਗੰਭੀਰਤਾ ਨਾਲ ਜਾਂ ਬਾਰ-ਬਾਰ ਦੂਜਿਆਂ ਦੀ ਬੌਧਿਕ ਸੰਪੱਤੀ ਦੇ ਅਧਿਕਾਰਾਂ ਦੀ ਉਲੰਘਣਾ ਕਰਦੇ ਹੋ ਜਾਂ ਜਿੱਥੇ ਸਾਨੂੰ ਕਨੂੰਨੀ ਕਾਰਨਾਂ ਕਰਕੇ ਅਜਿਹਾ ਕਰਨ ਦੀ ਲੋੜ ਹੁੰਦੀ ਹੈ। ਤੁਹਾਡੇ ਖਾਤੇ ਨੂੰ ਅਸਮਰੱਥ ਬਣਾਉਣਾ ਜਾਂ ਮੁਅੱਤਲ ਕਰਨਾ ਹੇਠਾਂ ਦਿੱਤੇ "ਸਮਾਪਤੀ" ਭਾਗ ਦੇ ਅਨੁਸਾਰ ਹੋਵੇਗਾ।
ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਆਪਣੇ ਖੁਦ ਦੇ ਜੋਖਮ 'ਤੇ ਕਰਦੇ ਹੋ ਅਤੇ ਇਹ ਹੇਠ ਦਿੱਤੇ ਬੇਦਾਅਵਿਆਂ ਦੇ ਅਧੀਨ ਹੈ। ਅਸੀਂ ਸਾਡੀਆਂ ਸੇਵਾਵਾਂ ਕਿਸੇ ਸਪਸ਼ਟ ਜਾਂ ਮੰ���ਕ ਵਾਰੰਟੀਆਂ ਦੇ ਬਿਨ੍ਹਾਂ "ਜਿਵੇਂ ਹੈ" ਅਧਾਰ 'ਤੇ ਪ੍ਰਦਾਨ ਕਰਦੇ ਹਾਂ, ਜਿਸ ਵਿੱਚ ਵਿਕਰੀਯੋਗਤਾ ਦੀਆਂ ਵਾਰੰਟੀਆਂ, ਕਿਸੇ ਖਾਸ ਮੰਤਵ, ਸਿਰਲੇਖ, ਗੈਰ-ਉਲੰਘਣਾ ਲਈ ਯੋਗਤਾ ਅਤੇ ਕੰਪਿਊਟਰ ਵਾਇਰਸ ਜਾਂ ਕਿਸੇ ਹੋਰ ਨੁਕਸਾਨਦੇਹ ਕੋਡ ਤੋਂ ਆਜ਼ਾਦੀ ਸ਼ਾਮਲ ਹੈ ਪਰ ਇਹ ਇਹਨਾਂ ਤੱਕ ਸੀਮਤ ਨਹੀਂ ਹੈ। ਅਸੀਂ ਇਸ ਗੱਲ ਦੀ ਵਾਰੰਟੀ ਨਹੀਂ ਦਿੰਦੇ ਕਿ ਸਾਡੇ ਦੁਆਰਾ ਪ੍ਰਦਾਨ ਕੀਤੀ ਗਈ ਕੋਈ ਵੀ ਜਾਣਕਾਰੀ ਸਹੀ, ਸੰਪੂਰਨ, ਜਾਂ ਉਪਯੋਗੀ ਹੈ, ਕਿ ਸਾਡੀਆਂ ਸੇਵਾਵਾਂ ਕਾਰਜਸ਼ੀਲ, ਤਰੁੱਟੀ ਰਹਿਤ, ਸੁਰੱਖਿਅਤ, ਜਾਂ ਮਹਿਫੂਜ਼ ਹੋਣਗੀਆਂ, ਜਾਂ ਸਾਡੀਆਂ ਸੇਵਾਵਾਂ ਬਿਨ੍ਹਾਂ ਰੁਕਾਵਟਾਂ, ਦੇਰੀ, ਜਾਂ ਕਮੀਆਂ ਦੇ ਕੰਮ ਕਰਨਗੀਆਂ। ਅਸੀਂ ਇਸ 'ਤੇ ਨਿਯੰਤਰਣ ਨਹੀਂ ਕਰਦੇ, ਅਤੇ ਇਸ ਦੇ ਨਿਯੰਤਰਣ ਲਈ, ਕਿ ਸਾਡੇ ਵਰਤੋਂਕਾਰ ਸਾਡੀਆਂ ਸੇਵਾਵਾਂ ਜਾਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਿਵੇਂ ਕਰਦੇ ਹਨ, ਸੇਵਾਵਾਂ ਅਤੇ ਸਾਡੀਆਂ ਸੇਵਾਵਾਂ ਦੁਆਰਾ ਪ੍ਰਦਾਨ ਕੀਤੇ ਜਾਂਦੇ ਇੰਟਰਫੇਸਾਂ ਦੇ ਨਿਯੰਤਰਣ ਲਈ ਜੁੰਮੇਵਾਰ ਨਹੀਂ ਹਾਂ। ਅਸੀਂ ਸਾਡੇ ਵਰਤੋਂਕਾਰਾਂ ਜਾਂ ਹੋਰ ਤੀਜੀਆਂ ਧਿਰਾਂ ਦੇ ਕਾਰਜਾਂ ਜਾਂ ਜਾਣਕਾਰੀ (ਸਮੱਗਰੀ ਸਮੇਤ) ਲਈ ਜ਼ੁੰਮੇਵਾਰ ਨਹੀਂ ਹਾਂ ਅਤੇ ਇਹਨਾਂ ਨੂੰ ਨਿਯੰਤਰਿਤ ਕਰਨ ਦੀ ਜ਼ਿੰਮੇਵਾਰੀ ਨਹੀਂ ਰੱਖਦੇ ਹਾਂ। ਤੁਸੀਂ ਸਾਨੂੰ, ਸਾਡੀਆਂ ਸਹਾਇਕ, ਸੰਬੰਧਿਤ ਸੰਸਥਾਵਾਂ, ਅਤੇ ਸਾਡੇ ਅਤੇ ਉਹਨਾਂ ਦੇ ਨਿਰਦੇਸ਼ਕਾਂ, ਅਧਿਕਾਰੀਆਂ, ਕਰਮਚਾਰੀਆਂ, ਸਾਥੀਆਂ, ਅਤੇ ਏਜੰਟਾਂ (ਇਕੱਠੇ, “WhatsApp ਧਿਰਾਂ”) ਨੂੰ ਕਿਸੇ ਵੀ ਅਜਿਹੇ ਦਾਅਵੇ, ਸ਼ਿਕਾਇਤ, ਕਾਰਜ ਦੇ ਕਾਰਨ, ਵਿਵਾਦ, ਝਗੜੇ ਜਾਂ ਨੁਕਸਾਨ (ਇਕੱਠੇ, “ਦਾਅਵੇ”) ਤੋਂ ਮੁਕਤ ਕਰਦੇ ਹੋ, ਜੋ ਤੁਹਾਡੇ ਦੁਆਰਾ ਕਿਸੇ ਤੀਜੀਆਂ-ਧਿਰਾਂ ਖਿਲਾਫ਼ ਕੀਤੇ ਗਏ ਅਜਿਹੇ ਕਿਸੇ ਦਾਅਵੇ ਤੋਂ ਜਾਣੂ ਅਤੇ ਗੈਰ-ਜਾਣੂ ਹੈ, ਸੰਬੰਧਿਤ ਹੈ, ਕਾਰਨ ਪੈਦਾ ਹੋਇਆ ਹੈ ਜਾਂ ਕਿਸੇ ਵੀ ਤਰੀਕੇ ਨਾਲ ਜੁੜਿਆ ਹੋਇਆ ਹੈ। ਜੇ ਸਾਡੀਆਂ ਸੇਵਾਵਾਂ ਦੀ ਤੁਹਾਡੀ ਵਰਤੋਂ ਦੇ ਨਤੀਜੇ ਵਜੋਂ ਲਾਗੂ, ਤੁਹਾਡੇ ਰਿਹਾਇਸ਼ੀ ਦੇਸ਼ ਜਾਂ ਪ੍ਰਦੇਸ਼ ਦੇ ਕਾਨੂੰਨ, ਇਸ ਦੀ ਇਜ਼ਾਜ਼ਤ ਨਹੀਂ ਦਿੰਦੇ ਹਨ ਤਾਂ WhatsApp ਧਿਰਾਂ ਦੇ ਸੰਬੰਧ ਵਿੱਚ ਤੁਹਾਡੇ ਹੱਕ ਉਪਰੋਕਤ ਬੇਦਾਅਵੇ ਦੁਆਰਾ ਸੋਧੇ ਨਹੀਂ ਜਾਂਦੇ ਹਨ। ਜੇ ਤੁਸੀਂ ਸੰਯੁਕਤ ਰਾਜਾਂ ਦੇ ਵਸਨੀਕ ਹੋ, ਤਾਂ ਤੁਸੀਂ ਕੈਲੀਫੋਰਨੀਆ ਸਿਵਲ ਕੋਡ §1542, ਜਾਂ ਕਿਸੇ ਹੋਰ ਅਧਿਕਾਰ ਖੇਤਰ ਦੇ ਅਜਿਹੇ ਲਾਗੂ ਕੋਈ ਹੋਰ ਨਿਯਮ ਜਾਂ ਕਾਨੂੰਨ ਦੇ ਅਧੀਨ ਕੋਈ ਹੱਕ ਪ੍ਰਾਪਤ ਕਰਦੇ ਹੋ, ਜੋ ਇਹ ਕਹਿੰਦਾ ਹੈ ਕਿ: ਆਮ ਛੋਟ ਉਹਨਾਂ ਦਾਅਵਿਆਂ ਤੱਕ ਨਹੀਂ ਵਧਾਈ ਜਾਂਦੀ ਜਿਸ ਦਾ ਛੋਟ ਲਾਗੂ ਕਰਨ ਦੇ ਸਮੇਂ ਲੈਣਦਾਰ ਜਾਂ ਛੋਟ ਕਰਨ ਵਾਲੀ ਧਿਰ ਨੂੰ ਉਸ ਦੇ ਹੱਕ ਵਿੱਚ ਮੌਜੂਦ ਹੋਣ ਦਾ ਗਿਆਨ ਜਾਂ ਸ਼ੱਕ ਨਹੀਂ ਹੈ, ਅਤੇ ਜੇ ਉਸ ਨੂੰ ਗਿਆਨ ਹੁੰਦਾ ਤਾਂ ਕਰਜ਼ਦਾਰ ਜਾਂ ਛੋਟ ਕੀਤੀ ਧਿਰ ਨਾਲ ਉਸ ਦੇ ਇਕਰਾਰ ਨੂੰ ਪਦਾਰਥਕ ਤੌਰ 'ਤੇ ਪ੍ਰਭਾਵਿਤ ਕਰਨਾ ਸੀ।
WhatsApp ਧਿਰਾਂ ਤੁਹਾਨੂੰ ਕਿਸੇ ਖੁੰਝੇ ਲਾਭਾਂ ਜਾਂ ਨਤੀਜਨ, ਖਾਸ, ਸਜਾ ਦਿੰਦੇ, ਅਸਿੱਧੇ ਜਾਂ ਪ੍ਰਸੰਗਿਕ ਨੁਕਸਾਨਾਂ ਲਈ ਦੇਣਦਾਰ ਨਹੀਂ ਹੋਣਗੀਆਂ ਜੋ ਸਾਡੀਆਂ ਸ਼ਰਤਾਂ, ਸਾਡੇ, ਜਾਂ ਸਾਡੀਆਂ ਸੇਵਾਵਾਂ ਨਾਲ ਸੰਬੰਧਿਤ ਹਨ, ਕਾਰਨ ਹੋਏ ਹਨ, ਜਾਂ ਕਿਸੇ ਵੀ ਤਰੀਕੇ ਨਾਲ ਜੁੜੇ ਹੋਏ ਹਨ (ਹਾਲਾਂਕਿ, ਅਣਗਹਿਲੀ ਸਮੇਤ, ਦੇਣਦਾਰੀ ਦੇ ਕਿਸੇ ਸਿਧਾਂਤ ਦੇ ਕਾਰਨ ਅਤੇ 'ਤੇ ਹੋਏ ਹਨ), ਭਾਵੇਂ ਕਿ WhatsApp ਧਿਰਾਂ ਨੂੰ ਅਜਿਹੇ ਨੁਕਸਾਨਾਂ ਦੀ ਸੰਭਾਵਨਾ ਬਾਰੇ ਦੱਸਿਆ ਗਿਆ ਹੋਵੇ। ਸਾਡੀਆਂ ਸ਼ਰਤਾਂ, ਸਾਡੇ, ਜਾਂ ਸਾਡੀਆਂ ਸੇਵਾਵਾਂ ਨਾਲ ਸੰਬੰਧਿਤ, ਪੈਦਾ ਹੋਣ ਵਾਲੀ ਜਾਂ ਕਿਸੇ ਵੀ ਤਰੀਕੇ ਨਾਲ ਜੁੜੀ ਸਾਡੀ ਸਮੁੱਚੀ ਦੇਣਦਾਰੀ ਇੱਕ ਸੌ ਡਾਲਰ ($100) ਜਾਂ ਪਿਛਲੇ ਬਾਰ੍ਹਾਂ ਮਹੀਨਿਆਂ ਵਿੱਚ ਤੁਹਾਡੇ ਦੁਆਰਾ ਸਾਨੂੰ ਅਦਾ ਕੀਤੀ ਗਈ ਰਕਮ, ਤੋਂ ਵੱਧ ਨਹੀਂ ਹੋਵੇਗੀ। ਕੁਝ ਖਾਸ ਨੁਕਸਾਨਾਂ ਅਤੇ ਦੇਣਦਾਰੀ ਦੀ ਸੀਮਤਾ ਦਾ ਉਪਰੋਕਤ ਦਾਅਵਾ ਲਾਗੂ ਕਾਨੂੰਨ ਦੁਆਰਾ ਆਗਿਆ ਦਿੱਤੀ ਵੱਧ ਤੋਂ ਵੱਧ ਹੱਦ ਤੱਕ ਲਾਗੂ ਹੋਵੇਗਾ। ਕੁਝ ਰਾਜਾਂ ਜਾਂ ਅਧਿਕਾਰ ਖੇਤਰਾਂ ਦੇ ਕਾਨੂੰਨ ਹੋ ਸਕਦਾ ਹੈ ਕਿ ਕੁਝ ਨੁਕਸਾਨਾਂ ਨੂੰ ਬਾਹਰ ਰੱਖਣ ਜਾਂ ਸੀਮਤ ਕਰਨ ਦੀ ਆਗਿਆ ਨਾ ਦੇਣ, ਇਸ ਲਈ ਹੋ ਸਕਦਾ ਹੈ ਕਿ ਉੱਪਰ ਦਿੱਤੀਆਂ ਗਈਆਂ ਕੁਝ ਜਾਂ ਸਾਰੀਆਂ ਛੋਟਾਂ ਅਤੇ ਸੀਮਾਵਾਂ ਤੁਹਾਡੇ 'ਤੇ ਲਾਗੂ ਨਾ ਹੋਣ। ਸਾਡੀਆਂ ਸ਼ਰਤਾਂ ਦੇ ਉਲਟ ਕਿਸੇ ਵੀ ਚੀਜ਼ ਦੇ ਬਾਵਜੂਦ, ਅਜਿਹੇ ਮਾਮਲਿਆਂ ਵਿੱਚ, WhatsApp ਧਿਰਾਂ ਦੀ ਦੇਣਦਾਰੀ ਲਾਗੂ ਕਾਨੂੰਨ ਦੁਆਰਾ ਆਗਿਆ ਦਿੱਤੀ ਪੂਰਨ ਹੱਦ ਤੱਕ ਸੀਮਤ ਰਹੇਗੀ।
ਜੇ ਕੋਈ WhatsApp 'ਤੇ ਤੁਹਾਡੀਆਂ ਕਾਰਵਾਈਆਂ, ਜਾਣਕਾਰੀ, ਜਾਂ ਸਮੱਗਰੀ, ਜਾਂ ਤੁਹਾਡੇ ਦੁਆਰਾ ਸਾਡੀਆਂ ਸੇਵਾਵਾਂ ਦੀ ਕਿਸੇ ਹੋਰ ਵਰਤੋਂ ਨਾਲ ਸੰਬੰਧਿਤ ਸਾਡੇ ਵਿਰੁੱਧ ਕੋਈ ਦਾਅਵਾ ("ਤੀਜੀ-ਧਿਰ ਦਾ ਦਾਅਵਾ") ਕਰਦਾ ਹੈ, ਤਾਂ ਤੁਸੀਂ ਲਾਗੂ ਕਾਨੂੰਨ ਦੁਆਰਾ ਆਗਿਆ ਦਿੱਤੀ ਅਧਿਕਤਮ ਹੱਦ ਤੱਕ, WhatsApp ਧਿਰਾਂ ਨੂੰ ਹੇਠ ਦਿੱਤਿਆਂ ਨਾਲ ਸੰਬੰਧਿਤ, ਕਾਰਨ ਪੈਦਾ ਹੁੰਦੀਆਂ, ਜਾਂ ਕਿਸੇ ਤਰੀਕੇ ਨਾਲ ਜੁੜੀਆਂ ਸਾਰੀਆਂ ਦੇਣਦਾਰੀਆਂ, ਨੁਕਸਾਨਾਂ, ਹਾਨੀਆਂ ਅਤੇ ਕਿਸੇ ਵੀ ਕਿਸਮ ਦੇ ਖਰਚਿਆਂ (ਵਾਜਬ ਕਾਨੂੰਨੀ ਫੀਸਾਂ ਅਤੇ ਖਰਚਿਆਂ ਸਮੇਤ) ਤੋਂ ਅਤੇ ਖਿਲਾਫ਼ WhatsApp ਧਿਰਾਂ ਨੂੰ ਸੁਰੱਖਿਅਤ ਅਤੇ ਹਾਨੀਰਹਿਤ ਰੱਖੋਗੇ: (a) ਸਾਡੀਆਂ ਸੇਵਾਵਾਂ ਤੱਕ ਤੁਹਾਡੀ ਪਹੁੰਚ ਜਾਂ ਵਰਤੋਂ, ਜਿਸ ਵਿੱਚ ਇਸ ਦੇ ਨਾਲ ਸੰਬੰਧਿਤ ਪ੍ਰਦਾਨ ਕੀਤੀ ਜਾਂਦੀ ਜਾਣਕਾਰੀ ਅਤੇ ਸਮੱਗਰੀ ਸ਼ਾਮਲ ਹੈ; (b) ਸਾਡੀਆਂ ਸ਼ਰਤਾਂ ਜਾਂ ਲਾਗੂ ਕਾਨੂੰਨ ਦੀ ਤੁਹਾਡੇ ਦੁਆਰਾ ਉਲੰਘਣਾ; ਜਾਂ (c) ਤੁਹਾਡੇ ਦੁਆਰਾ ਕੀਤਾ ਗਿਆ ਕੋਈ ਗਲਤ ਨਿਰੂਪਣ। ਤੁਸੀਂ ਕਿਸੇ ਵੀ ਤੀਜੀ-ਧਿਰ ਦੇ ਦਾਅਵੇ ਦੇ ਬਚਾਅ ਜਾਂ ਨਿਪਟਾਰੇ ਵਿੱਚ ਸਾਡੇ ਦੁਆਰਾ ਲੋੜੀਂਦੇ ਅਨੁਸਾਰ ਪੂਰੀ ਤਰ੍ਹਾਂ ਸਹਿਯੋਗ ਦਿਓਗੇ। ਜੇ ਸਾਡੀਆਂ ਸੇਵਾਵਾਂ ਦੀ ਤੁਹਾਡੀ ਵਰਤੋਂ ਦੇ ਨਤੀਜੇ ਵਜੋਂ ਲਾਗੂ, ਤੁਹਾਡੇ ਰਿਹਾਇਸ਼ੀ ਦੇਸ਼ ਜਾਂ ਪ੍ਰਦੇਸ਼ ਦੇ ਕਾਨੂੰਨ, ਇਸ ਦੀ ਇਜ਼ਾਜ਼ਤ ਨਹੀਂ ਦਿੰਦੇ ਹਨ ਤਾਂ WhatsApp ਦੇ ਸੰਬੰਧ ਵਿੱਚ ਤੁਹਾਡੇ ਹੱਕਾਂ ਨੂੰ ਉਪਰੋਕਤ ਸੁਰੱਖਿਆ ਦੁਆਰਾ ਸੋਧਿਆ ਨਹੀਂ ਜਾਂਦਾ ਹੈ।
ਫੋਰਮ ਅਤੇ ਸਥਾਨ। ਜੇ ਤੁਸੀਂ ਸੰਯੁਕਤ ਰਾਜ ਜਾਂ ਕੈਨੇਡਾ ਵਿੱਚ ਸਥਿਤ WhatsApp ਵਰਤੋਂਕਾਰ ਹੋ, ਤਾਂ ਹੇਠਾਂ ਦਿੱਤਾ “ਸੰਯੁਕਤ ਰਾਜਾਂ ਜਾਂ ਕੈਨੇਡਾ ਦੇ ਵਰਤੋਂਕਾਰਾਂ ਲਈ ਵਿਸ਼ੇਸ਼ ਸਾਲਸੀ ਪ੍ਰਾਵਧਾਨ” ਭਾਗ ਤੁਹਾਡੇ 'ਤੇ ਲਾਗੂ ਹੁੰਦਾ ਹੈ। ਕਿਰਪਾ ਕਰਕੇ ਇਸ ਭਾਗ ਨੂੰ ਧਿਆਨ ਨਾਲ ਅਤੇ ਪੂਰੀ ਤਰ੍ਹਾਂ ਪੜ੍ਹੋ। ਜੇ ਤੁਸੀਂ ਹੇਠਾਂ ਦਿੱਤੇ "ਸੰਯੁਕਤ ਰਾਜਾਂ ਜਾਂ ਕੈਨੇਡਾ ਦੇ ਵਰਤੋਂਕਾਰਾਂ ਲਈ ਵਿਸ਼ੇਸ਼ ਸਾਲਸੀ ਪ੍ਰਾਵਧਾਨ" ਭਾਗ ਦੇ ਅਧੀਨ ਨਹੀਂ ਹੋ, ਤਾਂ ਤੁਸੀਂ ਇਸ ਲਈ ਸਹਿਮਤ ਹੋ ਕਿ ਸਾਡੀਆਂ ਸ਼ਰਤਾਂ ਜਾਂ ਸਾਡੀਆਂ ਸੇਵਾਵਾਂ ਨਾਲ ਸੰਬੰਧਿਤ, ਤੋਂ ਪੈਦਾ ਹੁੰਦੇ ਜਾਂ ਕਿਸੇ ਵੀ ਤਰੀਕੇ ਨਾਲ ਜੁੜੇ ਤੁਹਾਡੇ WhatsApp ਖਿਲਾਫ਼ ਕਿਸੇ ਦਾਅਵੇ ਜਾਂ ਕਾਰਜ ਦੇ ਕਾਰਨ ਅਤੇ ਕਿਸੇ ਅਜਿਹੇ ਦਾਅਵੇ ਜਾਂ ਕਾਰਜ ਦੇ ਕਾਰਨ ਲਈ ਜੋ WhatsApp ਤੁਹਾਡੇ ਖਿਲਾਫ਼ ਕਰਦਾ ਹੈ, ਤੁਸੀਂ ਅਤੇ WhatsApp ਇਸ ਲਈ ਸਹਿਮਤ ਹੋ ਕਿ ਕੋਈ ਵੀ ਅਜਿਹਾ ਦਾਅਵਾ ਜਾਂ ਕਾਰਜ ਦਾ ਕਾਰਨ (ਹਰ, "ਵਿਵਾਦ", ਅਤੇ ਇਕੱਠੇ, "ਵਿਵਾਦਾਂ") ਸਿਰਫ਼ ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਲਈ ਸੰਯੁਕਤ ਰਾਜ ਜ਼ਿਲ੍ਹਾ ਅਦਾਲਤ ਜਾਂ ਕੈਲੀਫੋਰਨੀਆ ਵਿੱਚ ਸੈਨ ਮੈਟਿਓ ਕਾਊਂਟੀ ਵਿੱਚ ਸਥਿਤ ਰਾਜ ਅਦਾਲਤ ਵਿੱਚ ਸੁਲਝਾਇਆ ਜਾਵੇਗਾ ਅਤੇ ਤੁਸੀਂ ਕਿਸੇ ਵੀ ਅਜਿਹੇ ਦਾਅਵੇ ਜਾਂ ਕਾਰਜ ਦੇ ਕਾਰਨ ਨੂੰ ਦਾਇਰ ਕਰਨ ਦੇ ਮੰਤਵ ਲਈ ਅਜਿਹੀਆਂ ਅਦਾਲਤਾਂ ਦੇ ਨਿੱਜੀ ਅਧਿਕਾਰ ਖੇਤਰ ਵਿੱਚ ਦਾਖਲ ਹੋਣ ਲਈ ਸਹਿਮਤ ਹੋ, ਅਤੇ ਕੈਲੀਫੋਰਨੀਆ ਰਾਜ ਦੇ ਕਾਨੂੰਨ ਦੇ ਪ੍ਰਾਵਧਾਨਾਂ ਨਾਲ ਟਕਰਾਅ ਨੂੰ ਮੰਨੇ ਬਿਨ੍ਹਾਂ ਅਜਿਹੇ ਕਿਸੇ ਵੀ ਦਾਅਵੇ ਜਾਂ ਕਾਰਵਾਈ ਦੇ ਕਾਰਨਾਂ ਨੂੰ ਨਿਯੰਤਰਿਤ ਕਰਨਗੇ। ਉੱਪਰ ਦਿੱਤੇ ਨਾਲ ਕਿਸੇ ਪੱਖਪਾਤ ਤੋਂ ਬਿਨ੍ਹਾਂ, ਤੁਸੀਂ ਇਸ ਨਾਲ ਸਹਿਮਤ ਹੋ ਕਿ, ਸਾਡੇ ਇਕੱਲੇ ਦੇ ਵਿਵੇਕ 'ਤੇ, ਅਸੀਂ ਤੁਹਾਡੇ ਨਾਲ ਹੋਣ ਵਾਲੇ ਸਾਡੇ ਕਿਸੇ ਵਿਵਾਦ ਦਾ ਨਿਪਟਾਰਾ ਕਰਨਾ ਚੁਣ ਸਕਦੇ ਹਾਂ ਜੋ ਤੁਹਾਡੇ ਰਿਹਾਇਸ਼ੀ ਦੇਸ਼ ਦੀ ਕਿਸੇ ਵੀ ਅਜਿਹੀ ਯੋਗ ਅਦਾਲਤ ਵਿੱਚ ਸਾਲਸੀ ਦੇ ਅਧੀਨ ਨਹੀਂ ਹੈ ਜਿਸ ਕੋਲ ਵਿਵਾਦ ਦਾ ਅਧਿਕਾਰ ਖੇਤਰ ਹੈ।
ਲਾਗੂ ਕਾਨੂੰਨ। ਕੈਲੀਫੋਰਨੀਆ ਰਾਜ ਦੇ ਕਾਨੂੰਨ, ਕਾਨੂੰਨ ਦੇ ਪ੍ਰਾਵਧਾਨਾਂ ਨੂੰ ਧਿਆਨ ਵਿੱਚ ਰੱਖੇ ਬਿਨ੍ਹਾਂ, ਸਾਡੀਆਂ ਸ਼ਰਤਾਂ, ਅਤੇ ਨਾਲ ਹੀ WhatsApp ਅਤੇ ਤੁਹਾਡੇ ਵਿਚਕਾਰ ਪੈਦਾ ਹੋ ਸਕਦੇ ਕਿਸੇ ਵਿਵਾਦਾਂ, ਭਾਵੇਂ ਅਦਾਲਤ ਜਾਂ ਸਾਲਸੀ ਵਿੱਚ ਹੋਣ, ਨੂੰ ਨਿਯੰਤਰਿਤ ਕਰਦੇ ਹਨ।
ਦਾਅਵਾ ਕਰਨ ਜਾਂ ਵਿਵਾਦ ਸਾਹਮਣੇ ਲਿਆਉਣ ਲਈ ਸਮਾਂ ਸੀਮਾ। ਇਹ ਸ਼ਰਤਾਂ ਤੁਹਾਡੇ ਲਈ ਕੋਈ ਦਾਅਵਾ ਕਰਨ ਜਾਂ ਵਿਵਾਦ ਸਾਹਮਣੇ ਲਿਆਉਣ ਦੇ ਸਮੇਂ ਨੂੰ ਵੀ ਸੀਮਤ ਕਰਦੀਆਂ ਹਨ, ਜਿਸ ਵਿੱਚ ਸਾਲਸੀ ਸ਼ੁਰੂ ਕਰਨ ਜਾਂ, ਜੇ ਆਗਿ��� ਹੈ ਤਾਂ, ਲਾਗੂ ਕਾਨੂੰਨ ਦੁਆਰਾ ਆਗਿਆ ਦਿੱਤੀ ਪੂਰਨ ਹੱਦ ਤੱਕ ਅਦਾਲਤੀ ਕਾਰਵਾਈ ਜਾਂ ਛੋਟੇ ਦਾਅਵੇ ਕਰਨ ਦਾ ਸਮਾਂ ਸ਼ਾਮਲ ਹੈ। ਅਸੀਂ ਅਤੇ ਤੁਸੀਂ ਇਸ 'ਤੇ ਸਹਿਮਤ ਹੋ ਕਿ ਕਿਸੇ ਵੀ ਵਿਵਾਦ ਲਈ (ਹੇਠਾਂ ਦਿੱਤੇ ਗਏ ਬਾਹਰ ਰੱਖੇ ਵਿਵਾਦਾਂ ਨੂੰ ਛੱਡ ਕੇ) ਸਾਨੂੰ ਅਤੇ ਤੁਹਾਨੂੰ ਪਹਿਲੀ ਵਾਰ ਵਿਵਾਦ ਪੈਦਾ ਹੋਣ ਤੋਂ ਬਾਅਦ ਇੱਕ ਸਾਲ ਦੇ ਅੰਦਰ-ਅੰਦਰ ਦਾਅਵੇ ਕਰਨੇ (ਸਾਲਸੀ ਕਾਰਵਾਈ ਸ਼ੁਰੂ ਕਰਨ ਸਮੇਤ) ਹੋਣਗੇ, ਨਹੀਂ ਤਾਂ, ਅਜਿਹੇ ਵਿਵਾਦ 'ਤੇ ਪੱਕੇ ਤੌਰ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਇਸ ਦਾ ਅਰਥ ਹੈ ਕਿ ਜੇ ਅਸੀਂ ਜਾਂ ਤੁਸੀਂ ਪਹਿਲੀ ਵਾਰ ਵਿਵਾਦ ਪੈਦਾ ਹੋਣ ਤੋਂ ਬਾਅਦ ਇੱਕ ਸਾਲ ਦੇ ਅੰਦਰ-ਅੰਦਰ ਦਾਅਵਾ ਨਹੀਂ ਕਰਦੇ ਹੋ (ਸਾਲਸੀ ਸ਼ੁਰੂ ਕਰਨ ਸਮੇਤ), ਤਾਂ ਬਹੁਤ ਦੇਰ ਨਾਲ ਸ਼ੁਰੂ ਕੀਤਾ ਹੋਣ ਦੇ ਕਾਰਨ ਸਾਲਸੀ ਨੂੰ ਖਾਰਜ ਕਰ ਦਿੱਤਾ ਜਾਵੇਗਾ।
ਹੇਠਾਂ ਦੇਖੋ: ਸੰਯੁਕਤ ਰਾਜਾਂ ਜਾਂ ਕੈਨੇਡਾ ਦੇ ਵਰਤੋਂਕਾਰਾਂ ਲਈ ਵਿਸ਼ੇਸ਼ ਸਾਲਸੀ ਪ੍ਰਾਵਧਾਨ
ਸਾਡੀਆਂ ਸੇਵਾਵਾਂ ਦੀ ਉਪਲਬਧਤਾ। ਅਸੀਂ ਹਮੇਸ਼ਾਂ ਸਾਡੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸਦਾ ਅਰਥ ਹੈ ਕਿ ਅਸੀਂ ਆਪਣੀਆਂ ਸੇਵਾਵਾਂ, ਵਿਸ਼ੇਸ਼ਤਾਵਾਂ, ਕਾਰਜਕੁਸ਼ਲਤਾਵਾਂ ਅਤੇ ਕੁਝ ਡਿਵਾਈਸਾਂ ਅਤੇ ਪਲੇਟਫਾਰਮਸ ਦੇ ਸਮਰਥਨ ਨੂੰ ਵਧਾ ਸਕਦੇ ਹਾਂ, ਜੋੜ ਸਕਦੇ ਹਾਂ ਜਾਂ ਹਟਾ ਸਕਦੇ ਹਾਂ। ਸਾਡੀਆਂ ਸੇਵਾਵਾਂ ਵਿੱਚ ਵਿਘਨ ਪੈ ਸਕਦਾ ਹੈ ਜਿਸ ਵਿੱਚ ਰੱਖ-ਰਖਾਅ, ਮੁਰੰਮਤ, ਅਪਗ੍ਰੇਡ ਕਰਨ, ਜਾਂ ਨੈੱਟਵਰਕ ਜਾਂ ਉਪਕਰਨਾਂ ਦੀਆਂ ਅਸਫਲਤਾਵਾਂ ਕਾਰਨ ਵਿਘਨ ਸ਼ਾਮਲ ਹੈ। ਅਸੀਂ ਕਿਸੇ ਵੀ ਸਮੇਂ ਆਪਣੀਆਂ ਕੁਝ ਜਾਂ ਸਾਰੀਆਂ ਸੇਵਾਵਾਂ ਬੰਦ ਕਰ ਸਕਦੇ ਹਾਂ, ਜਿੰਨ੍ਹਾਂ ਵਿੱਚ ਕੁਝ ਵਿਸ਼ੇਸ਼ਤਾਵਾਂ ਅਤੇ ਕੁਝ ਉਪਕਰਨਾਂ ਅਤੇ ਪਲੇਟਫਾਰਮਾਂ ਲਈ ਸਮਰਥਨ ਸ਼ਾਮਲ ਹੈ। ਸਾਡੇ ਨਿਯੰਤਰਣ ਤੋਂ ਬਾਹਰ ਦੀਆਂ ਘਟਨਾਵਾਂ ਸਾਡੀਆਂ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਜਿਵੇਂ ਕਿ ਕੁਦਰਤੀ ਘਟਨਾਵਾਂ ਅਤੇ ਹੋਰ ਬਲਪੂਰਵਕ ਘਟਨਾਵਾਂ।
ਅਸੀਂ ਕਿਸੇ ਵੀ ਸਮੇਂ ਕਿਸੇ ਵੀ ਕਾਰਨ ਕਰਕੇ ਸਾਡੀਆਂ ਸੇਵਾਵਾਂ ਤੱਕ ਤੁਹਾਡੀ ਪਹੁੰਚ ਜਾਂ ਵਰਤੋਂ ਨੂੰ ਸੋਧ, ਮੁਅੱਤਲ ਜਾਂ ਖਤਮ ਕਰ ਸਕਦੇ ਹਾਂ, ਜਿਵੇਂ ਕਿ ਜੇ ਤੁਸੀਂ ਸਾਡੀਆਂ ਸ਼ਰਤਾਂ ਦੇ ਅਰਥ ਜਾਂ ਭਾਵਨਾ ਦੀ ਉਲੰਘਣਾ ਕਰਦੇ ਹੋ ਜਾਂ ਸਾਡੇ ਲਈ, ਸਾਡੇ ਵਰਤੋਂਕਾਰਾਂ ਲਈ, ਜਾਂ ਹੋਰਾਂ ਲਈ ਨੁਕਸਾਨ, ਜੋਖਮ, ਜਾਂ ਸੰਭਾਵੀ ਕਾਨੂੰਨੀ ਜੋਖਮ ਪੈਦਾ ਕਰਦੇ ਹੋ। ਜੇ ਇਹ ਖਾਤੇ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਕਿਰਿਆਸ਼ੀਲ ਨਹੀਂ ਹੁੰਦਾ ਜਾਂ ਜੇ ਇਹ ਲੰਬੇ ਸਮੇਂ ਲਈ ਅਕਿਰਿਆਸ਼ੀਲ ਰਹਿੰਦਾ ਹੈ ਤਾਂ ਅਸੀਂ ਤੁਹਾਡੇ ਖਾਤੇ ਨੂੰ ਅਯੋਗ ਕਰ ਸਕਦੇ ਜਾਂ ਮਿਟਾ ਸਕਦੇ ਹਾਂ। ਹੇਠ ਦਿੱਤੇ ਪ੍ਰਾਵਧਾਨ WhatsApp ਨਾਲ ਤੁਹਾਡੇ ਰਿਸ਼ਤੇ ਦੀ ਕਿਸੇ ਵੀ ਸਮਾਪਤੀ 'ਤੇ ਰਹਿਣਗੇ: "ਲਾਇਸੰਸ," "ਬੇਦਾਅਵੇ ਅਤੇ ਛੋਟ," "ਦੇਣਦਾਰੀ ਦੀ ਸੀਮਾ," "ਸੁਰੱਖਿਆ," "ਵਿਵਾਦਾਂ ਦਾ ਨਿਪਟਾਰਾ," "ਸਾਡੀਆਂ ਸੇਵਾਵਾਂ ਦੀ ਉਪਲਬਧਤਾ," "ਹੋਰ," ਅਤੇ "ਸੰਯੁਕਤ ਰਾਜਾਂ ਜਾਂ ਕੈਨੇਡਾ ਦੇ ਵਰਤੋਂਕਾਰਾਂ ਲਈ ਵਿਸ਼ੇਸ਼ ਸਾਲਸੀ ਪ੍ਰੋਵਿਜ਼ਨ।"
ਕਿਰਪਾ ਕਰਕੇ ਇਸ ਭਾਗ ਨੂੰ ਧਿਆਨ ਨਾਲ ਪੜ੍ਹੋ ਕਿਉਂਕਿ ਇਸ ਵਿੱਚ ਸਿਰਫ ਸਾਡੇ ਸੰਯੁਕਤ ਰਾਜਾਂ ਅਤੇ ਕੈਨੇਡਾ ਦੇ ਵਰਤੋਂਕਾਰਾਂ 'ਤੇ ਲਾਗੂ ਵਾਧੂ ਪ੍ਰਾਵਧਾਨ ਹਨ। ਜੇ ਤੁਸੀਂ ਸੰਯੁਕਤ ਰਾਜਾਂ ਜਾਂ ਕੈਨੇਡਾ ਵਿੱਚ ਸਥਿਤ WhatsApp ਵਰਤੋਂਕਾਰ ਹੋ, ਤਾਂ ਤੁਸੀਂ ਅਤੇ ਅਸੀਂ ਸਾਰੇ ਵਿਵਾਦਾਂ ਨੂੰ ਵਿਅਕਤੀਗਤ ਸਾਲਸੀ ਬਾਈਡਿੰਗ ਨੂੰ ਸੌਂਪਣ ਲਈ ਸਹਿਮਤ ਹੁੰਦੇ ਹਾਂ, ਸਿਵਾਏ ਉਹਨਾਂ ਦੇ ਜਿਨ੍ਹਾਂ ਵਿੱਚ ਬੌਧਿਕ ਸੰਪਤੀ ਦੇ ਵਿਵਾਦ ਸ਼ਾਮਲ ਹਨ ਅਤੇ ਸਿਵਾਏ ਉਹਨਾਂ ਦੇ ਜੋ ਛੋਟੇ ਦਾਅਵਿਆਂ ਦੀ ਅਦਾਲਤ ਵਿੱਚ ਲਿਆਂਦੇ ਜਾ ਸਕਦੇ ਹਨ। ਇਸ ਦਾ ਅਰਥ ਹੈ ਕਿ ਤੁਸੀਂ ਜੱਜ ਜਾਂ ਜਿਊਰੀ ਦੁਆਰਾ ਅਜਿਹੇ ਵਿਵਾਦਾਂ ਨੂੰ ਅਦਾਲਤ ਵਿੱਚ ਹੱਲ ਕੀਤੇ ਜਾਣ ਦੇ ਆਪਣੇ ਹੱਕ ਨੂੰ ਛੱਡਦੇ ਹੋ। ਅੰਤ ਵਿੱਚ, ਤੁਸੀਂ ਸਿਰਫ ਆਪਣੀ ਤਰਫੋਂ ਕੋਈ ਦਾਅਵਾ ਕਰ ਸਕਦੇ ਹੋ, ਅਤੇ ਕਿਸੇ ਅਧਿਕਾਰੀ ਜਾਂ ਹੋਰ ਵਿਅਕਤੀ, ਜਾਂ ਵਿਅਕਤੀਆਂ ਦੀ ਸ਼੍ਰੇਣੀ ਦੀ ਤਰਫੋਂ ਨਹੀਂ। ਤੁਸੀਂ ਕਲਾਸ ਐਕਸ਼ਨ, ਕਲਾਸ ਸਾਲਸੀ, ਜਾਂ ਪ੍ਰਤਿਨਿਧਿਕ ਐਕਸ਼ਨ ਵਜੋਂ ਇਸ ਵਿੱਚ ਹਿੱਸਾ ਲੈਣ, ਜਾਂ ਤੁਹਾਡਾ ਵਿਵਾਦ ਸੁਣੇ ਅਤੇ ਹੱਲ ਕੀਤੇ ਜਾਣ ਦੇ ਆਪਣੇ ਹੱਕ ਨੂੰ ਛੱਡਦੇ ਹੋ।
"ਬਾਹਰ ਰੱਖੇ ਗਏ ਵਿਵਾਦ" ਦਾ ਅਰਥ ਹੈ ਕੋਈ ਅਜਿਹਾ ਵਿਵਾਦ ਜੋ ਤੁਹਾਡੇ ਜਾਂ ਸਾਡੇ ਬੌਧਿਕ ਸੰਪਤੀ ਹੱਕਾਂ (ਜਿਵੇਂ ਕਿ ਕਾਪੀਰਾਈਟ, ਟ੍ਰੇਡਮਾਰਕ, ਡੋਮੇਨ, ਲੋਗੋ, ਕਾਰੋਬਾਰੀ ਡਰੈੱਸ, ਕਾਰੋਬਾਰੀ ਰਾਜ਼, ਅਤੇ ਪੇਟੈਂਟ) ਦੇ ਲਾਗੂਕਰਨ ਜਾਂ ਉਲੰਘਣ ਜਾਂ ਸਾਡੀਆਂ ਸੇਵਾਵਾਂ ਵਿੱਚ ਦਖਲ ਦੇਣ ਦੀਆਂ ਕੋਸ਼ਿਸ਼ਾਂ ਨਾਲ ਜੁੜਿਆ ਹੈ ਜਾਂ ਸਾਡੀਆਂ ਸੇਵਾਵਾਂ ਵਿੱਚ ਅਣਅਧਿਕਾਰਤ ਤਰੀਕਿਆਂ ਨਾਲ ਸ਼ਾਮਲ ਹੁੰਦਾ ਹੈ (ਉਦਾਹਰਨ ਲਈ, ਸਵੈਚਾਲਿਤ ਤਰੀਕੇ)। ਉਪਰੋਕਤ ਦੀ ਸਪੱਸ਼ਟਤਾ ਲਈ ਅਤੇ ਇਸ ਦੇ ਬਾਵਜੂਦ, ਉਹ ਵਿਵਾਦ, ਜੋ ਤੁਹਾਡੇ ਪਰਦੇਦਾਰੀ ਅਤੇ ਪ੍ਰਚਾਰ ਦੇ ਹੱਕਾਂ ਨਾਲ ਸੰਬੰਧਿਤ, ਤੋਂ ਪੈਦਾ ਹੁੰਦੇ ਜਾਂ ਕਿਸੇ ਵੀ ਤਰੀਕੇ ਨਾਲ ਜੁੜੇ ਹੋਏ ਹਨ, ਨੂੰ ਬਾਹਰ ਨਹੀਂ ਰੱਖਿਆ ਗਿਆ ਹੈ।
ਫੈਡਰਲ ਸਾਲਸੀ ਐਕਟ। ਸੰਯੁਕਤ ਰਾਜਾਂ ਦਾ ਫੈਡਰਲ ਸਾਲਸੀ ਐਕਟ ਇਸ "ਸੰਯੁਕਤ ਰਾਜਾਂ ਜਾਂ ਕੈਨੇਡਾ ਦੇ ਵਰਤੋਂਕਾਰਾਂ ਲਈ ਵਿਸ਼ੇਸ਼ ਸਾਲਸੀ ਪ੍ਰਾਵਧਾਨ" ਭਾਗ ਦੀ ਵਿਆਖਿਆ ਅਤੇ ਲਾਗੂਕਰਨ ਨੂੰ ਨਿਯੰਤਰਿਤ ਕਰਦਾ ਹੈ, ਜਿਸ ਵਿੱਚ ਕੋਈ ਅਜਿਹਾ ਪ੍ਰਸ਼ਨ ਵੀ ਸ਼ਾਮਲ ਹੈ ਕਿ ਕੀ WhatsApp ਅਤੇ ਤੁਹਾਡੇ ਵਿਚਕਾਰ ਕੋਈ ਵਿਵਾਦ ਸਾਲਸੀ ਦੇ ਅਧੀਨ ਹੈ ਜਾਂ ਨਹੀਂ।
ਸੰਯੁਕਤ ਰਾਜਾਂ ਜਾਂ ਕੈਨੇਡਾ ਵਿੱਚ ਸਥਿਤ WhatsApp ਵਰਤੋਂਕਾਰਾਂ ਲਈ ਸਾਲਸ ਕਰਨ ਲਈ ਰਜ਼ਾਮੰਦੀ। ਸੰਯੁਕਤ ਰਾਜਾਂ ਜਾਂ ਕੈਨੇਡਾ ਵਿੱਚ ਰਹਿਣ ਵਾਲੇ WhatsApp ਵਰਤੋਂਕਾਰ ਲਈ, WhatsApp ਅਤੇ ਤੁਸੀਂ, ਬਾਹਰ ਰੱਖੇ ਵਿਵਾਦਾਂ ਨੂੰ ਛੱਡ ਕੇ, ਸਾਰੇ ਵਿਵਾਦਾਂ ਲਈ ਜੱਜ ਜਾਂ ਜਿਊਰੀ ਕੋਲ ਮੁਕੱਦਮੇ ਦਾ ਹੱਕ ਛੱਡਣ ਲਈ ਰਜ਼ਾਮੰਦ ਹੋ। WhatsApp ਅਤੇ ਤੁਸੀਂ ਸਹਿਮਤ ਹੋ ਕਿ ਸਾਰੇ ਵਿਵਾਦ (ਬਾਹਰ ਰੱਖੇ ਗਏ ਵਿਵਾਦਾਂ ਨੂੰ ਛੱਡ ਕੇ), ਉਹਨਾਂ ਸਮੇਤ, ਜੋ ਤੁਹਾਡੇ ਪਰਦੇਦਾਰੀ ਅਤੇ ਪ੍ਰਚਾਰ ਦੇ ਹੱਕਾਂ ਨਾਲ ਸੰਬੰਧਿਤ, ਤੋਂ ਪੈਦਾ ਹੁੰਦੇ ਜਾਂ ਕਿਸੇ ਵੀ ਤਰੀਕੇ ਨਾਲ ਜੁੜੇ ਹੋਏ ਹਨ, ਅੰਤਮ ਅਤੇ ਬਾਈਡਿੰਗ ਸਾਲਸੀ ਦੁਆਰਾ ਹੱਲ ਕੀਤੇ ਜਾਣਗੇ। WhatsApp ਅਤੇ ਤੁਸੀਂ ਉਸ ਵਿਵਾਦ ਨੂੰ ਜੋ ਸਾਡੀਆਂ ਸ਼ਰਤਾਂ ਤਹਿਤ ਸਾਲਸੀ ਦੇ ਅਧੀਨ ਹੈ, ਨੂੰ ਕਿਸੇ ਉਸ ਵਿਵਾਦ ਨਾਲ ਨਾ ਜੋੜਨ ਲਈ ਸਹਿਮਤ ਹੋ ਜੋ ਸਾਡੀਆਂ ਸ਼ਰਤਾਂ ਤਹਿਤ ਸਾਲਸੀ ਲਈ ਯੋਗ ਨਹੀਂ ਹੈ।
ਕਿਸੇ ਵਿਵਾਦ ਦੀ ਸਾਲਸੀ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਨੂੰ ਸਾਨੂੰ ਵਿਵਾਦ ਦਾ ਇੱਕ ਲਿਖਤੀ ਨੋਟਿਸ ਦੇਣਾ ਚਾਹੀਦਾ ਹੈ ਜਿਸ ਵਿੱਚ ਤੁਹਾਡਾ (a) ਨਾਮ; (b) ਰਿਹਾਇਸ਼ ਦਾ ਪਤਾ; (c) ਵਰਤੋਂਕਾਰ ਨਾਮ; (d) ਈਮੇਲ ਪਤਾ ਜਾਂ ਤੁਹਾਡੇ WhatsApp ਖਾਤੇ ਲਈ ਤੁਹਾਡੇ ਦੁਆਰਾ ਵਰਤਿਆ ਜਾਂਦਾ ਫ਼ੋਨ ਨੰਬਰ; (e) ਵਿਵਾਦ ਦਾ ਵਿਸਥਾਰਪੂਰਵਕ ਵੇਰਵਾ; ਅਤੇ (f) ਰਾਹਤ ਜੋ ਤੁਸੀਂ ਭਾਲਦੇ ਹੋ, ਸ਼ਾਮਲ ਹਨ। ਵਿਵਾਦ ਦਾ ਕੋਈ ਨੋਟਿਸ ਜੋ ਤੁਸੀਂ ਸਾਨੂੰ ਭੇਜਦੇ ਹੋ, Meta Platforms, Inc।, ATTN: WhatsApp Arbitration Filing, 1601 Willow Rd. Menlo Park, CA 94025 'ਤੇ ਭੇਜਿਆ ਜਾਣਾ ਚਾਹੀਦਾ ਹੈ। ਸਾਡੇ ਵੱਲੋਂ ਸਾਲਸੀ ਸ਼ੁਰੂ ਕਰਨ ਤੋਂ ਪਹਿਲਾਂ, ਅਸੀਂ ਤੁਹਾਨੂੰ ਤੁਹਾਡੇ ਦੁਆਰਾ ਪ੍ਰਦਾਨ ਕੀਤੇ ਗਏ ਈਮੇਲ ਪਤੇ 'ਤੇ, ਜਾਂ ਹੋਰ ਢੁੱਕਵੇਂ ਸਾਧਨਾਂ ਰਾਹੀਂ ਵਿਵਾਦ ਦਾ ਨੋਟਿਸ ਭੇਜਾਂਗੇ। ਜੇਕਰ ਅਸੀਂ ਵਿਵਾਦ ਦਾ ਨੋਟਿਸ ਪ੍ਰਾਪਤ ਹੋਣ ਤੋਂ ਸੱਠ(60 ) ਦਿਨਾਂ ਦੇ ਅੰਦਰ ਕਿਸੇ ਵਿਵਾਦ ਦਾ ਹੱਲ ਕਰਨ ਦੇ ਅਸਮਰੱਥ ਹੁੰਦੇ ਹਾਂ, ਤਾਂ ਤੁਸੀਂ ਜਾਂ ਅਸੀਂ ਸਾਲਸੀ ਸ਼ੁਰੂ ਕਰ ਸਕਦੇ ਹਾਂ।
ਸਾਲਸੀ ਦਾ ਪ੍ਰਬੰਧਨ ਅਮਰੀਕੀ ਸਾਲਸੀ ਐਸੋਸੀਏਸ਼ਨ ("AAA") ਦੁਆਰਾ, ਸਾਲਸੀ ਸ਼ੁਰੂ ਹੋਣ ਸਮੇਂ ਲਾਗੂ, ਸੁਰੱਖਿਆ ਦੇ ਸੰਕਟਕਾਲੀ ਉਪਾਵਾਂ ਲਈ ਵਿਕਲਪਕ ਨਿਯਮਾਂ ਅਤੇ ਖਪਤਕਾਰਾਂ ਨਾਲ ਸੰਬੰਧਿਤ ਵਿਵਾਦਾਂ ਲਈ ਪੂਰਕ ਪ੍ਰਕਿਰਿਆਵਾਂ (ਇਕੱਠੇ, "AAA ਨਿਯਮ") ਸਮੇਤ ਇਸ ਦੇ ਵਪਾਰਕ ਸਾਲਸੀ ਨਿਯਮਾਂ ਦੇ ਤਹਿਤ ਕੀਤਾ ਜਾਵੇਗਾ। ਸਾਲਸੀ ਦਾ ਕਾਰਜਭਾਰ AAA ਨਿਯਮਾਂ ਦੇ ਅਨੁਸਾਰ ਚੁਣੇ ਗਏ ਇੱਕੋ ਸਾਲਸ ਕੋਲ ਹੋਵੇਗਾ। AAA ਨਿਯਮ, ਵਿਵਾਦ ਸ਼ੁਰੂ ਕਰਨ ਸੰਬੰਧੀ ਜਾਣਕਾਰੀ, ਅਤੇ ਸਾਲਸੀ ਪ੍ਰਕਿਰਿਆ ਦਾ ਵੇਰਵਾ www।adr।org 'ਤੇ ਉਪਲਬਧ ਹਨ। ਸਾਲਸੀ ਪ੍ਰਾਵਧਾਨ ਦੀ ਸੀਮਾ ਅਤੇ ਲਾਗੂਕਰਨ ਨਾਲ ਸੰਬੰਧਿਤ ਮੁੱਦੇ ਅਦਾਲਤ ਵੱਲੋਂ ਫ਼ੈਸਲਾ ਕੀਤੇ ਜਾਣ ਲਈ ਹਨ। ਸਾਲਸੀ ਦਾ ਸਥਾਨ ਅਤੇ ਅਜਿਹੇ ਸਾਲਸੀ ਲਈ ਫੀਸਾਂ ਅਤੇ ਖਰਚਿਆਂ ਦੀ ਵੰਡ AAA ਨਿਯਮਾਂ ਦੇ ਅਨੁਸਾਰ ਨਿਰਧਾਰਤ ਕੀਤੇ ਜਾਣਗੇ।
ਛੱਡਣ ਦੀ ਪ੍ਰਕਿਰਿਆ। ਤੁਸੀਂ ਆਰਬਿਟਰੇਟ ਕਰਨ ਲਈ ਇਸ ਇਕਰਾਰ ਨੂੰ ਛੱਡ ਸਕਦੇ ਹੋ। ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਨਾ ਤਾਂ ਸਾਨੂੰ ਅਤੇ ਨਾ ਹੀ ਤੁਹਾਨੂੰ ਸਾਲਸੀ ਕਾਰਵਾਈ ਵਿੱਚ ਦੂਜੇ ਦੁਆਰਾ ਹਿੱਸਾ ਲੈਣ ਦੀ ਲੋੜ ਹੋ ਸਕਦੀ ਹੈ। ਛੱਡਣ ਲਈ, ਤੁਹਾਨੂੰ ਇਸ ਤੋਂ ਬਾਅਦ 30 ਦਿਨਾਂ ਦੇ ਅੰਦਰ ਪੋਸਟ ਨਿਸ਼ਾਨਬੱਧ ਕੀਤੇ ਲਿਖਤੀ ਰੂਪ ਵਿੱਚ ਸਾਨੂੰ ਸੂਚਿਤ ਕਰਨਾ ਹੋਵੇਗਾ: (a) ਮਿਤੀ ਜਦੋਂ ਤੁਸੀਂ ਸਭ ਤੋਂ ਪਹਿਲਾਂ ਸਾਡੀਆਂ ਸ਼ਰਤਾਂ ਨੂੰ ਸਵੀਕਾਰ ਕੀਤਾ ਸੀ; ਅਤੇ (b) ਮਿਤੀ ਜਦੋਂ ਤੁਸੀਂ ਇਸ ਸਾਲਸੀ ਪ੍ਰਾਵਧਾਨ ਦੇ ਅਧੀਨ ਹੋਏ ਸੀ। ਛੱਡਣ ਲਈ ਤੁਹਾਨੂੰ ਇਸ ਪਤੇ ਦੀ ਵਰਤੋਂ ਕਰਨੀ ਚਾਹੀਦੀ ਹੈ:
WhatsApp LLC
ਸਾਲਸੀ ਛੱਡਣਾ
1601 Willow Road
Menlo Park, California 94025
United States of America
ਤੁਹਾਨੂੰ ਇਹ ਸ਼ਾਮਲ ਕਰਨਾ ਹੋਵੇਗਾ: (i) ਤੁਹਾਡਾ ਨਾਮ ਅਤੇ ਰਿਹਾਇਸ਼ ਦਾ ਪਤਾ; (ii) ਤੁਹਾਡੇ ਖਾਤੇ ਨਾਲ ਜੁੜਿਆ ਮੋਬਾਈਲ ਫੋਨ ਨੰਬਰ; ਅਤੇ (iii) ਇੱਕ ਸਪੱਸ਼ਟ ਬਿਆਨ ਕਿ ਤੁਸੀਂ ਸਾਲਸੀ ਲਈ ਸਾਡੀਆਂ ਸ਼ਰਤਾਂ ਦੇ ਇਕਰਾਰ ਨੂੰ ਛੱਡਣਾ ਚਾਹੁੰਦੇ ਹੋ।
ਛੋਟੇ ਦਾਅਵਿਆਂ ਲਈ ਅਦਾਲਤ। ਸਾਲਸੀ ਦੇ ਵਿਕਲਪ ਵਜੋਂ, ਜੇ ਤੁਹਾਡੀ ਸਥਾਨਕ "ਛੋਟੇ ਦਾਅਵਿਆਂ" ਲਈ ਅਦਾਲਤ ਦੇ ਨਿਯਮਾਂ ਦੁਆਰਾ ਆਗਿਆ ਦਿੱਤੀ ਜਾਂਦੀ ਹੈ, ਤਾਂ ਤੁਸੀਂ ਆਪਣਾ ਵਿਵਾਦ ਆਪਣੀ ਸਥਾਨਕ "ਛੋਟੇ ਦਾਅਵਿਆਂ" ਲਈ ਅਦਾਲਤ ਵਿੱਚ ਲਿਆ ਸਕਦੇ ਹੋ, ਜਦੋਂ ਤੱਕ ਇਹ ਮਾਮਲਾ ਵਿਅਕਤੀਗਤ (ਗੈਰ-ਸ਼੍ਰੇਣੀ) ਅਧਾਰ 'ਤੇ ਅੱਗੇ ਵਧਦਾ ਹੈ।
ਸੰਯੁਕਤ ਰਾਜਾਂ ਜਾਂ ਕੈਨੇਡਾ ਵਿੱਚ ਸਥਿਤ ਵਰਤੋਂਕਾਰਾਂ ਲਈ ਕੋਈ ਕਲਾਸ ਐਕਸ਼ਨ, ਕਲਾਸ ਸਾਲਸੀ, ਜਾਂ ਪ੍ਰਤਿਨਿਧਿਕ ਐਕਸ਼ਨ ਨਹੀਂ। ਅਸੀਂ ਅਤੇ ਤੁਸੀਂ ਇਸ ਲਈ ਸਹਿਮਤ ਹੁੰਦੇ ਹਾਂ ਕਿ ਜੇ ਤੁਸੀਂ ਸੰਯੁਕਤ ਰਾਜਾਂ ਜਾਂ ਕੈਨੇਡਾ ਵਿੱਚ ਸਥਿਤ WhatsApp ਵਰਤੋਂਕਾਰ ਹੋ, ਤਾਂ ਅਸੀਂ ਅਤੇ ਤੁਸੀਂ ਇੱਕ ਦੂਜੇ ਦੇ ਵਿਰੁੱਧ ਵਿਵਾਦ ਸਿਰਫ਼ ਇਸ ਦੀ ਜਾਂ ਤੁਹਾਡੇ ਖੁਦ ਦੀ ਤਰਫੋਂ ਹੀ ਲਿਆ ਸਕਦੇ ਹਾਂ, ਨਾ ਕਿ ਕਿਸੇ ਹੋਰ ਵਿਅਕਤੀ ਜਾਂ ਸੰਸਥਾ, ਜਾਂ ਲੋਕਾਂ ਦੀ ਕਿਸੇ ਸ਼੍ਰੇਣੀ ਦੀ ਤਰਫੋਂ। ਅਸੀਂ ਅਤੇ ਤੁਸੀਂ ਕਲਾਸ ਐਕਸ਼ਨ, ਕਲਾਸ-ਵਿਆਪਕ ਸਾਲਸੀ, ਕਿਸੇ ਪ੍ਰਾਈਵੇਟ ਅਟਾਰਨੀ ਜਨਰਲ ਜਾਂ ਪ੍ਰਤੀਨਿਧ ਸਮਰੱਥਾ ਵਿੱਚ ਲਿਆਂਦੇ ਗਏ ਵਿਵਾਦਾਂ, ਜਾਂ ਕਿਸੇ ਵਿਵਾਦ ਦੇ ਸੰਬੰਧ ਵਿੱਚ ਕਿਸੇ ਹੋਰ ਵਿਅਕਤੀ ਜਾਂ ਸੰਸਥਾ ਨੂੰ ਸ਼ਾਮਲ ਕਰਦੇ ਸੰਯੁਕਤ ਵਿਵਾਦਾਂ ਵਿੱਚ ਹਿੱਸਾ ਨਾ ਲੈਣ ਲਈ ਸਹਿਮਤ ਹੁੰਦੇ ਹੋ। ਜੇ ਅੰਤਮ ਨਿਆਂਇਕ ਨਿਰਧਾਰਨ ਇਹ ਹੁੰਦਾ ਹੈ ਕਿ ਕਿਸੇ ਖਾਸ ਦਾਅਵੇ (ਜਾਂ ਖਾਸ ਰਾਹਤ ਲਈ ਬੇਨਤੀ) ਨੂੰ ਇਸ ਪ੍ਰਾਵਧਾਨ ਦੀਆਂ ਸੀਮਾਵਾਂ ਦੇ ਅਨੁਸਾਰ ਆਰਬਿਟਰੇਟ ਨਹੀਂ ਕੀਤਾ ਜਾ ਸਕਦਾ ਹੈ, ਤਾਂ ਸਿਰਫ ਉਹ ਦਾਅਵਾ (ਜਾਂ ਰਾਹਤ ਲਈ ਸਿਰਫ ਉਹੀ ਬੇਨਤੀ) ਅਦਾਲਤ ਵਿੱਚ ਲਿਆਂਦਾ ਜਾ ਸਕਦਾ ਹੈ। ਹੋਰ ਸਾਰੇ ਦਾਅਵੇ (ਜਾਂ ਰਾਹਤ ਲਈ ਬੇਨਤੀਆਂ) ਇਸ ਪ੍ਰਾਵਧਾਨ ਦੇ ਅਧੀਨ ਰਹਿੰਦੇ ਹਨ।
ਆਗਿਆ ਪ੍ਰਾਪਤ ਅਦਾਲਤੀ ਕਾਰਵਾਈਆਂ ਦਾਇਰ ਕਰਨ ਲਈ ਸਥਾਨ। ਜੇ ਤੁਸੀਂ ਸਾਲਸ ਕਰਨ ਲਈ ਇਕਰਾਰ ਨੂੰ ਛੱਡਦੇ ਹੋ, ਜੇ ਤੁਹਾਡਾ ਵਿਵਾਦ ਬਾਹਰ ਰੱਖਿਆ ਗਿਆ ਵਿਵਾਦ ਹੈ, ਜਾਂ ਜੇ ਸਾਲਸੀ ਇਕਰਾਰ ਲਾਗੂ ਨਾ ਕਰਨਯੋਗ ਪਾਇਆ ਜਾਂਦਾ ਹੈ, ਤਾਂ ਤੁਸੀਂ ਉੱਪਰ ਦਿੱਤੇ “ਵਿਵਾਦਾਂ ਦਾ ਨਿਪਟਾਰਾ” ਭਾਗ ਵਿੱਚ ਲਾਗੂ ਪ੍ਰਾਵਧਾਨ ਦੇ ਅਧੀਨ ਹੋਣ ਲਈ ਸਹਿਮਤ ਹੋ।
ਕੁਝ ਹੋਰ ਭਾਸ਼ਾਵਾਂ ਵਿੱਚ ਸਾਡੀਆਂ ਸ਼ਰਤਾਂ ਤੱਕ ਪਹੁੰਚ ਕਰਨ ਲਈ, ਤੁਹਾਡੇ WhatsApp ਸੈਸ਼ਨ ਲਈ ਭਾਸ਼ਾ ਸੈਟਿੰਗ ਬਦਲੋ। ਜੇ ਸਾਡੀ ਸ਼ਰਤਾਂ ਤੁਹਾਡੇ ਦੁਆਰਾ ਚੁਣੀ ਗਈ ਭਾਸ਼ਾ ਵਿੱਚ ਉਪਲਬਧ ਨਹੀਂ ਹਨ, ਤਾਂ ਅਸੀਂ ਇਸਨੂੰ ਡਿਫੌਲਟ ਤੌਰ 'ਤੇ ਅੰਗਰੇਜ਼ੀ ਸੰਸਕਰਣ ਵਿੱਚ ਬਦਲ ਦੇਵਾਂਗੇ।
ਕਿਰਪਾ ਕਰਕੇ ਹੇਠਾਂ ਦਿੱਤੇ ਦਸਤਾਵੇਜ਼ਾਂ ਦੀ ਸਮੀਖਿਆ ਕਰੋ, ਜੋ ਸਾਡੀਆਂ ਸੇਵਾਵਾਂ ਦੀ ਤੁਹਾਡੀ ਵਰਤੋਂ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਦੇ ਹਨ:
WhatsApp ਦੀ ਪਰਦੇਦਾਰੀ ਨੀਤੀ
WhatsApp ਦੀ ਬੌਧਿਕ ਸੰਪਤੀ ਨੀਤੀ
WhatsApp ਦੀਆਂ ਬ੍ਰਾਂਡ ਗਾਈਡਲਾਈਨਾਂ